PM ਮੋਦੀ ਦੀ ਲੋਕਾਂ ਨੂੰ ਅਪੀਲ, ਪਦਮ ਪੁਰਸਕਾਰਾਂ ਲਈ ਆਪਣੇ ਮਨਪਸੰਦ ਲੋਕਾਂ ਨੂੰ ਕਰੋ ਨਾਮਜ਼ਦ

Sunday, Jul 11, 2021 - 01:29 PM (IST)

PM ਮੋਦੀ ਦੀ ਲੋਕਾਂ ਨੂੰ ਅਪੀਲ, ਪਦਮ ਪੁਰਸਕਾਰਾਂ ਲਈ ਆਪਣੇ ਮਨਪਸੰਦ ਲੋਕਾਂ ਨੂੰ ਕਰੋ ਨਾਮਜ਼ਦ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਸੰਦ ਦੇ ਅਜਿਹੇ ਲੋਕਾਂ ਨੂੰ ਪਦਮ ਪੁਰਸਕਾਰਾਂ ਲਈ ਨਾਮਜ਼ਦ ਕਰਨ, ਜੋ ਜ਼ਮੀਨੀ ਪੱਧਰ 'ਤੇ ਅਸਾਧਾਰਣ ਕੰਮ ਕਰ ਰਹੇ ਹਨ। ਮੋਦੀ ਨੇ ਟਵੀਟ ਕੀਤਾ ਕਿ ਭਾਰਤ 'ਚ ਜ਼ਮੀਨੀ ਪੱਧਰ 'ਤੇ ਅਸਾਧਾਰਣ ਕੰਮ ਕਰਨ ਵਾਲੇ ਕਈ ਲੋਕ ਹਨ ਪਰ ਉਨ੍ਹਾਂ ਬਾਰੇ ਬਹੁਤ ਜ਼ਿਆਦਾ ਲੋਕ ਹਮੇਸ਼ਾ ਜਾਣਦੇ ਨਹੀਂ ਹਨ। ਹਮੇਸ਼ਾ, ਸਾਨੂੰ ਉਨ੍ਹਾਂ ਬਾਰੇ ਜ਼ਿਆਦਾ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਦਾ ਹੈ। ਕੀ ਤੁਸੀਂ ਅਜਿਹੇ ਪ੍ਰੇਰਕ ਲੋਕਾਂ ਨੂੰ ਜਾਣਦੇ ਹੋ? ਤੁਸੀਂ ਉਨ੍ਹਾਂ ਨੂੰ ਪਦਮ ਪੁਰਸਕਾਰ ਲਈ ਨਾਮਜ਼ਦ ਕਰ ਸਕਦੇ ਹਨ। ਨਾਮਜ਼ਦਗੀਆਂ 15 ਸਤੰਬਰ ਤੱਕ ਖੁੱਲ੍ਹੀਆਂ ਹਨ।''

PunjabKesariਪਦਮ ਪੁਰਸਕਾਰ-ਪਦਮਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਹਨ। ਪਿਛਲੇ ਕੁਝ ਸਾਲਾਂ 'ਚ, ਮੋਦੀ ਸਰਕਾਰ ਨੇ ਸੈਂਕੜੇ ਗੁੰਮਨਾਮ ਨਾਇਕਾਂ ਨੂੰ ਵੱਖ-ਵੱਖ ਖਏਤਰਾਂ 'ਚ ਉਨ੍ਹਾਂ ਦੀ ਉਪਲੱਬਧੀ ਅਤੇ ਸਮਾਜ 'ਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਹੈ। 1954 'ਚ ਸ਼ੁਰੂ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਗਣਤੰਤਰ ਦਿਵਸ ਮੌਕੇ ਕੀਤਾ ਜਾਂਦਾ ਹੈ।


author

DIsha

Content Editor

Related News