ਵਿਧਾਇਕ ਅਕਬਰ ਲੋਨ ''ਤੇ ਦੇਸ਼ਧ੍ਰੋਹੀ ਦਾ ਮਾਮਲਾ ਦਰਜ ਕਰਨ ਦੀ ਮੰਗ

02/17/2018 5:27:10 PM

ਸਾਂਬਾ— ਸੁੰਜਵਾਂ ਆਰਮੀ ਕੈਂਪ 'ਤੇ ਹੋਏ ਫਿਦਾਇਨ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੀ ਵਿਧਾਨਸਭਾ 'ਚ ਹੰਗਾਮੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਅਕਬਰ ਲੋਨ ਵੱਲੋਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ 'ਤੇ ਲੋਕਾਂ ਵੱਲੋ ਖੂਬ ਵਿਰੋਧ ਕੀਤਾ ਜਾ ਰਿਹਾ ਹੈ। ਕਠੂਆ ਜ਼ਿਲੇ ਦੇ ਸਥਾਨਕ ਨੌਜਵਾਨਾਂ ਨੇ ਸੜਕ 'ਤੇ ਉਤਰ ਕੇ ਵਿਧਾਇਕ ਅਕਬਰ ਲੋਨ ਦਾ ਖਿਲਾਫ ਖੂਬ ਨਾਅਰੇਬਾਜੀ ਕਰਕੇ ਪ੍ਰਦਰਸ਼ਨ ਕੀਤਾ। ਪ੍ਰਦਸ਼ਨਕਾਰੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਵਿਧਾਇਕ ਅਕਬਰ ਲੋਨ ਦੀ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਦੇ ਹੋਏ ਨੌਜਵਾਨ ਨੇਤਾ ਰਾਹੁਲ ਦੇਵ ਨੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਇਕ ਪਾਸੇ ਸੁੰਜਵਾਂ ਆਰਮੀ ਕੈਂਪ 'ਚ ਪਾਕਿਸਤਾਨੀ ਅੱਤਵਾਦੀ ਆਪਣਾ ਕੋਹਰਾਮ ਮਚਾ ਰਹੇ ਸਨ ਅਤੇ ਉਧਰ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਅਕਬਰ ਲੋਨ ਦੇਸ਼ ਵਿਰੋਧੀ ਨਾਅਰੇਬਾਜੀ ਕਰਨ 'ਚ ਰੁਝੇ ਹੋਏ ਹਨ। ਲੋਕਤੰਤਰ ਤਰੀਕੇ ਨਾਲ ਵਿਧਾਨਸਭਾ 'ਚ ਚੁਣ ਕੇ ਪਹੁੰਚੇ ਵਿਧਾਇਕ ਜੇਕਰ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਕੇ ਪਾਕਿਸਤਾਨ ਪ੍ਰਤੀ ਆਪਣਾ ਪ੍ਰੇਮ ਜ਼ਹਿਰ ਕਰਨਗੇ ਤਾਂ ਉਨ੍ਹਾਂ ਨੂੰ ਤੁਰੰਤ ਕੁਰਸੀ ਛੱਡ ਦੇਣੀ ਚਾਹੀਦੀ ਹੈ।
ਇਸ ਮੌਕੇ 'ਤੇ ਪ੍ਰਦੇਸ਼ ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਕਾਲਜ ਦੇ ਵਿਦਿਆਰਥੀ ਨੇ ਕਿਹਾ ਕਿ ਕਠੂਆ ਨੌਜਵਾਨ ਭਾਰਤੀ ਫੌਜ ਨਾਲ ਖੜ੍ਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀ ਵਿਧਾਇਕ ਦੇ ਖਿਲਾਫ ਸਖ਼ਤ ਕਾਰਵਾਈ ਕਰਨ, ਨਹੀਂ ਤਾਂ ਉਹ ਅੰਦੋਲਨ ਕਰਨ ਲਈ ਮਜ਼ਬੂਰ ਹੋ ਜਾਣਗੇ।


Related News