REET ਪੇਪਰ ਲੀਕ ਮਾਮਲੇ 'ਚ ED ਦਾ ਵੱਡਾ ਐਕਸ਼ਨ, ਮੁਲਜ਼ਮਾਂ ਦੀ ਲੱਖਾਂ ਦੀ ਜਾਇਦਾਦ ਕੁਰਕ

Saturday, Sep 14, 2024 - 09:55 AM (IST)

REET ਪੇਪਰ ਲੀਕ ਮਾਮਲੇ 'ਚ ED ਦਾ ਵੱਡਾ ਐਕਸ਼ਨ, ਮੁਲਜ਼ਮਾਂ ਦੀ ਲੱਖਾਂ ਦੀ ਜਾਇਦਾਦ ਕੁਰਕ

ਜੈਪੁਰ- ਰਾਜਸਥਾਨ ’ਚ ਲੱਗਭਗ 3 ਸਾਲ ਪਹਿਲਾਂ ਯਾਨੀ ਕਿ 26 ਸਤੰਬਰ, 2021 ਹੋਏ REET ਪੇਪਰ ਲੀਕ ਮਾਮਲੇ ’ਚ ਈ. ਡੀ. ਨੇ ਵੱਡਾ ਐਕਸ਼ਨ ਲਿਆ ਹੈ। ਈ. ਡੀ. ਨੇ ਰੀਟ ਪੇਪਰ ਲੀਕ ਕੇਸ ਦੇ ਮੁੱਖ ਮੁਲਜ਼ਮ ਪ੍ਰਦੀਪ ਪਰਾਸ਼ਰ ਅਤੇ ਰਾਮਕ੍ਰਿਪਾਲ ਮੀਣਾ ਦੀ ਜਾਇਦਾਦ ਨੂੰ ਕੁਰਕ ਕੀਤਾ ਹੈ। ਦੋਵਾਂ ਮੁਲਜ਼ਮਾਂ ਦੀ ਲੱਗਭਗ 26.59 ਲੱਖ ਰੁਪਏ ਦੀ ਚੱਲ-ਅਚੱਲ ਜਾਇਦਾਦ ਕੁਰਕ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਸਕੂਲ 'ਚ ਉਲਟੀ ਆਉਣ ਮਗਰੋਂ 4 ਸਾਲਾ ਬੱਚੇ ਦੀ ਮੌਤ

ਈ. ਡੀ. ਨੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਤੋਂ ਮਿਲੇ ਲੱਗਭਗ 11 ਲੱਖ ਰੁਪਏ ਵੀ ਜ਼ਬਤ ਕੀਤੇ ਹਨ। ਲੱਗਭਗ 2 ਮਹੀਨੇ ਪਹਿਲਾਂ ਈ. ਡੀ. ਨੇ ਪ੍ਰਦੀਪ ਪਰਾਸ਼ਰ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਵਾਂ ਦੇ ਨਾਲ ਜਿਨ੍ਹਾਂ 3 ਲੋਕਾਂ ਨੇ ਉਮੀਦਵਾਰਾਂ ਨੂੰ ਲੀਕ ਪੇਪਰ ਪੜ੍ਹਵਾਇਆ ਸੀ, ਉਨ੍ਹਾਂ ਦੇ ਵੀ ਖਾਤਿਆਂ ਤੋਂ ਪੈਸੇ ਜ਼ਬਤ ਕੀਤੇ ਗਏ ਹਨ। REET ਪੇਪਰ ਲੀਕ ਕਾਂਡ ਨੇ ਸੂਬੇ 'ਚ ਸਿੱਖਿਆ ਸਿਸਟਮ ਅਤੇ ਮੁਕਾਬਲੀ ਪ੍ਰੀਖਿਆਵਾਂ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਘਪਲੇ 'ਚ ਕਈ ਉੱਚ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- CM ਨੂੰ 'ਸੁਪਰੀਮ' ਰਾਹਤ, ਰਾਘਵ ਚੱਢਾ ਬੋਲੇ- Welcome Back ਅਰਵਿੰਦ ਕੇਜਰੀਵਾਲ

ਹੁਣ ਤੱਕ 131 ਮੁਲਜ਼ਮ ਗ੍ਰਿਫਤਾਰ

ਐੱਸ. ਓ. ਜੀ. ਦੇ ਏ. ਡੀ. ਜੀ. ਵੀ. ਕੇ. ਸਿੰਘ ਨੇ ਦੱਸਿਆ ਕਿ REET ਪੇਪਰ ਲੀਕ ਮਾਮਲੇ ’ਚ ਸਾਲ 2021 ’ਚ ਗੰਗਾਪੁਰ ਸਿਟੀ ਥਾਣੇ ’ਚ ਕੇਸ ਦਰਜ ਹੋਇਆ ਸੀ। ਕੇਸ ਦੀ ਜਾਂਚ ਐੱਸ. ਓ. ਜੀ. ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਹੁਣ ਤੱਕ ਮੁੱਖ ਮੁਲਜ਼ਮ ਰਾਮਕ੍ਰਿਪਾਲ ਮੀਣਾ ਅਤੇ ਪ੍ਰਦੀਪ ਪਰਾਸ਼ਰ ਸਮੇਤ 131 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਐੱਸ. ਓ. ਜੀ. ਵੱਲੋਂ ਗਿਰੋਹ ਦੇ ਲੋਕਾਂ ਦੇ ਖਿਲਾਫ਼ ਚਾਰੋਂ ਪਾਸਿਓਂ ਕਾਰਵਾਈ ਲਗਾਤਾਰ ਜਾਰੀ ਹੈ। ਇਹ ਕਦਮ ਰਾਜ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਖ਼ਿਲਾਫ਼ ਚੱਲ ਰਹੀ ਸਖ਼ਤ ਕਾਰਵਾਈ ਦਾ ਹਿੱਸਾ ਹੈ, ਜਿਸ ਵਿਚ ਦੋਸ਼ੀ ਵਿਅਕਤੀਆਂ ਦੀ ਗੈਰ-ਕਾਨੂੰਨੀ ਸੰਪਤੀਆਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਤਰ੍ਹਾਂ ਦੇ ਅਪਰਾਧਾਂ 'ਤੇ ਰੋਕ ਲਾਈ ਜਾ ਸਕੇ।

ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News