ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਲਾਂ, ਰਿਲਾਇੰਸ ਪਾਵਰ ਨਾਲ ਜੁੜੇ ਟਿਕਾਣਿਆਂ ''ਤੇ ED ਦੀ ਤਾਬੜਤੋੜ ਛਾਪੇਮਾਰੀ

Friday, Mar 06, 2026 - 11:42 AM (IST)

ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਲਾਂ, ਰਿਲਾਇੰਸ ਪਾਵਰ ਨਾਲ ਜੁੜੇ ਟਿਕਾਣਿਆਂ ''ਤੇ ED ਦੀ ਤਾਬੜਤੋੜ ਛਾਪੇਮਾਰੀ

ਬਿਜ਼ਨੈੱਸ ਡੈਸਕ : ਉਦਯੋਗਪਤੀ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਤੜਕੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਅਨਿਲ ਅੰਬਾਨੀ ਅਤੇ ਰਿਲਾਇੰਸ ਪਾਵਰ ਲਿਮਟਿਡ ਨਾਲ ਜੁੜੀਆਂ ਵੱਖ-ਵੱਖ ਇਕਾਈਆਂ ਅਤੇ ਵਿਅਕਤੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕੀਤੀ ਹੈ। ਸੂਤਰਾਂ ਮੁਤਾਬਕ, ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਲਗਭਗ 10 ਤੋਂ 12 ਥਾਵਾਂ 'ਤੇ ਇਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.

15 ਮਾਹਿਰ ਟੀਮਾਂ ਵੱਲੋਂ ਕਾਰਵਾਈ

ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ED ਦੀਆਂ ਕਰੀਬ 15 ਮਾਹਿਰ ਟੀਮਾਂ ਸਵੇਰੇ-ਸਵੇਰੇ ਮੈਦਾਨ ਵਿੱਚ ਉਤਰੀਆਂ। ਜਾਣਕਾਰੀ ਅਨੁਸਾਰ, ਇਸ ਛਾਪੇਮਾਰੀ ਦਾ ਮੁੱਖ ਕੇਂਦਰ ਰਿਲਾਇੰਸ ਪਾਵਰ ਦਾ ਰਜਿਸਟਰਡ ਦਫ਼ਤਰ ਅਤੇ ਕੰਪਨੀ ਨਾਲ ਜੁੜੇ ਅਹਿਮ ਵਿਅਕਤੀਆਂ ਦੇ ਰਿਹਾਇਸ਼ੀ ਟਿਕਾਣੇ ਹਨ।

ਇਹ ਵੀ ਪੜ੍ਹੋ :   Gold Market 'ਚ ਸੰਨਾਟਾ, ਸੋਨੇ ਅਤੇ ਚਾਂਦੀ ਦੀ ਸਪਲਾਈ ਰੁਕੀ

ਕਿਉਂ ਹੋ ਰਹੀ ਹੈ ਛਾਪੇਮਾਰੀ?

ਜਾਂਚ ਏਜੰਸੀ ਦੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਇਹ ਕਾਰਵਾਈ ਰਿਲਾਇੰਸ ਪਾਵਰ ਵਿੱਚ ਹੋਏ ਸ਼ੱਕੀ ਫੰਡ ਟ੍ਰਾਂਸਫਰ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਦਾ ਹਿੱਸਾ ਹੈ। ਹਾਲਾਂਕਿ, ED ਵੱਲੋਂ ਅਜੇ ਤੱਕ ਇਸ ਛਾਪੇਮਾਰੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਆ ਗਿਆ EPFO ਵਿਆਜ ਦਰ 'ਤੇ ਅਹਿਮ ਫ਼ੈਸਲਾ, ਜਾਣੋ ਹੁਣ ਕਿੰਨਾ ਮਿਲੇਗਾ ਵਿਆਜ

ਪਹਿਲਾਂ ਹੀ ਕੁਰਕ ਹੋ ਚੁੱਕਾ ਹੈ 'ਅਬੋਡ' ਬੰਗਲਾ

ਦੱਸਣਯੋਗ ਹੈ ਕਿ ਇਹ ਛਾਪੇਮਾਰੀ ਉਸ ਸਮੇਂ ਹੋਈ ਹੈ ਜਦੋਂ ਹਾਲ ਹੀ ਵਿੱਚ ED ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਅਨਿਲ ਅੰਬਾਨੀ ਦੇ ਪਾਲੀ ਹਿੱਲ ਸਥਿਤ ਆਲੀਸ਼ਾਨ ਬੰਗਲੇ 'ਅਬੋਡ' (Abode) ਨੂੰ ਅਸਥਾਈ ਤੌਰ 'ਤੇ ਕੁਰਕ ਕੀਤਾ ਹੈ। ਇਹ ਕਾਰਵਾਈ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCom) ਨਾਲ ਸਬੰਧਤ 3,716.83 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਕੀਤੀ ਗਈ ਸੀ।

ਇਹ ਵੀ ਪੜ੍ਹੋGold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ

CBI ਦਾ ਵੀ ਕੱਸਿਆ ਸ਼ਿਕੰਜਾ

ਅਨਿਲ ਅੰਬਾਨੀ ਸਿਰਫ਼ ED ਹੀ ਨਹੀਂ, ਸਗੋਂ CBI ਦੇ ਰਾਡਾਰ 'ਤੇ ਵੀ ਹਨ। ਪਿਛਲੇ ਮਹੀਨੇ ਦੇ ਅੰਤ ਵਿੱਚ, CBI ਨੇ ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ 'ਤੇ RCom ਵਿਰੁੱਧ 2,220 ਕਰੋੜ ਰੁਪਏ ਦੀ ਧੋਖਾਧੜੀ ਦਾ ਨਵਾਂ ਮਾਮਲਾ ਦਰਜ ਕੀਤਾ ਸੀ। ਇਲਜ਼ਾਮ ਹੈ ਕਿ ਬੈਂਕ ਤੋਂ ਲਏ ਗਏ ਕਰਜ਼ੇ ਦੀ ਦੁਰਵਰਤੋਂ ਕੀਤੀ ਗਈ ਅਤੇ ਫ਼ਰਜ਼ੀ ਲੈਣ-ਦੇਣ ਰਾਹੀਂ ਫੰਡਾਂ ਨੂੰ ਹੋਰ ਪਾਸੇ ਮੋੜਿਆ (ਡਾਇਵਰਟ) ਗਿਆ।

ਇਹ ਵੀ ਪੜ੍ਹੋ :    ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, Middle East ਤਣਾਅ ਦਰਮਿਆਨ ਕੀਮਤਾਂ 'ਚ ਆਈ ਭਾਰੀ ਗਿਰਾਵਟ

ਇਹ ਵੀ ਪੜ੍ਹੋ : 
Gold-Silver ਦੀਆਂ ਕੀਮਤਾਂ 'ਚ ਰਿਕਾਰਡ ਵਾਧਾ : 32,000 ਰੁਪਏ ਚੜ੍ਹੀ ਚਾਂਦੀ, ਦੋ ਮਹੀਨਿਆਂ ਦੇ ਹਾਈ 'ਤੇ ਸੋਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News