ਕਸ਼ਮੀਰ ''ਚ ਜੂਨ ਤੋਂ ਲਾਪਤਾ ਬੱਚੇ ਦੀ ਲਾਸ਼ ਬਰਾਮਦ

Tuesday, Jul 10, 2018 - 09:27 PM (IST)

ਕਸ਼ਮੀਰ ''ਚ ਜੂਨ ਤੋਂ ਲਾਪਤਾ ਬੱਚੇ ਦੀ ਲਾਸ਼ ਬਰਾਮਦ

ਸ਼੍ਰੀਨਗਰ—ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ 'ਚ ਮੰਗਲਵਾਰ ਨੂੰ ਸੈਲਾਨੀ ਰਿਸੋਰਟ ਯਾਓਸਮਾਰਗ ਦੇ ਬੰਨ੍ਹ ਤੋਂ ਲਾਪਤਾ ਬੱਚੇ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਬੱਚਾ ਜੂਨ ਮਹੀਨੇ 'ਚ ਆਪਣੇ ਚਰਾਰੇ-ਏ-ਸ਼ਰੀਫ ਸਥਿਤ ਘਰ ਤੋਂ ਲਾਪਤਾ ਹੋ ਗਿਆ ਸੀ। ਆਧਿਕਾਰਿਤ ਸੂਤਰਾਂ ਅਨੁਸਾਰ ਮੰਗਲਵਾਰ ਨੂੰ ਯਾਓਸਮਾਰਗ 'ਚ ਕੁਝ ਸਥਾਨਿਕ ਲੋਕਾਂ ਨੇ ਬੰਨ੍ਹ ਨੇੜੇ ਬੱਚੇ ਦਾ ਤੈਰਦੀ ਹੋਈ ਲਾਸ਼ ਦੇਖੀ। ਸਥਾਨਿਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਸਮੀਰ ਅਹਿਮਦ ਡਾਰ ਦੇ ਰੂਪ 'ਚ ਕੀਤੀ ਗਈ ਹੈ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਡਾਰ 24 ਜੂਨ ਨੂੰ ਆਪਣੇ ਚਰਾਰੇ-ਏ-ਸ਼ਰੀਫ ਸਥਿਤ ਘਰ ਤੋਂ ਲਾਪਤਾ ਹੋ ਗਿਆ ਸੀ।


Related News