ਅਯੁੱਧਿਆ ਬਾਰੇ ਮੁੜ ਵਿਚਾਰ ਪਟੀਸ਼ਨ ਦਾਖਲ ਨਹੀਂ ਕਰਨੀ ਚਾਹੀਦੀ : ਮੁਸਲਿਮ ਮੋਰਚਾ

11/21/2019 11:09:15 PM

ਨਵੀਂ ਦਿੱਲੀ - ਆਲ ਇੰਡੀਆ ਯੂਨਾਈਟਿਡ ਮੁਸਲਿਮ ਮੋਰਚਾ ਨੇ ਅਯੁੱਧਿਆ ਮਾਮਲੇ ’ਤੇ ਮੁੜ ਵਿਚਾਰ ਪਟੀਸ਼ਨ ਦਾਖਲ ਕਰਨ ਦੇ ਮੁਸਲਮ ਪਰਸਨਲ ਲਾਅ ਬੋਰਡ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਵੀਰਵਾਰ ਕਿਹਾ ਕਿ ਬੋਰਡ ਦੀਆਂ ਗੱਲਾਂ ਆਪਸ ’ਚ ਮੇਲ ਨਹੀਂ ਖਾਂਦੀਆਂ। ਇਸ ਮੁੱਦੇ ’ਤੇ ਵੱਡੀ ਪੱਧਰ ’ਤੇ ਫਿਰਕੂ ਸਿਆਸਤ ਹੋਈ ਹੈ। ਇਸ ਲਈ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਮੋਰਚੇ ਦੇ ਕੌਮੀ ਬੁਲਾਰੇ ਹਾਫਿਜ਼ ਗੁਲਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਸਭ ਹਾਲਾਤ ਵੇਖ ਕੇ ਫੈਸਲਾ ਸੁਣਾਇਆ ਹੈ। ਸਾਨੂੰ ਸਾਰਿਆਂ ਨੂੰ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ।


Inder Prajapati

Content Editor

Related News