ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

Friday, Dec 18, 2020 - 08:59 PM (IST)

PM ਮੋਦੀ ਦਾ ਕਿਸਾਨਾਂ ਨੂੰ ਸੰਦੇਸ਼- ਹਰ ਮੁੱਦੇ 'ਤੇ ਸਿਰ ਝੁਕਾ ਕੇ ਗੱਲ ਕਰਨ ਨੂੰ ਤਿਆਰ ਹੈ ਸਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਐੱਮ.ਐੱਸ.ਪੀ. ਖ਼ਤਮ ਨਹੀਂ ਕੀਤੀ ਜਾਵੇਗੀ, ਇਹ ਜਾਰੀ ਰਹੇਗੀ। ਵਿਰੋਧੀ ਧਿਰ ਇਸ ਬਾਰੇ ਝੂਠ ਬੋਲ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਖੇਤੀਬਾੜੀ ਸੁਧਾਰਾਂ ਨਾਲ ਜੁੜਿਆ ਇਕ ਹੋਰ ਝੂਠ ਫੈਲਾਇਆ ਜਾ ਰਿਹਾ ਹੈ APMC (ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ) ਯਾਨੀ ਸਾਡੀਆਂ ਮੰਡੀਆਂ ਨੂੰ ਲੈ ਕੇ। 

ਪ੍ਰਧਾਨ ਮੰਤਰੀ ਮੋਦੀ ਦੀਆਂ ਗੱਲਾਂ ਤੋਂ ਸੰਤੁਸ਼ਟ ਨਹੀਂ ਦਿਖੇ ਕਿਸਾਨ, ਹੁਣ ਲਗਾਏ ਇਹ ਵੱਡੇ ਦੋਸ਼
ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 23 ਦਿਨਾਂ ਤੋਂ ਅੰਦੋਲਨ ’ਤੇ ਬੈਠੇ ਕਿਸਾਨਾਂ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਬੋਧਿਤ ਕੀਤਾ ਹੈ। ਮੱਧ-ਪ੍ਰਦੇਸ਼ ’ਚ ਪੀ.ਐੱਮ. ਮੋਦੀ ਦੇ ਸੰਬੋਧਨ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਪ੍ਰਤੀਕਿਰਿਆ ਵੀ ਆ ਗਈ ਹੈ। ਪ੍ਰਧਾਨ ਮੰਤਰੀ ਦੀਆਂ ਗੱਲਾਂ ਤੋਂ ਨਾ ਸਿਰਫ ਕਿਸਾਨਾਂ ਨੇ ਅਸੰਤੁਸ਼ਟੀ ਜ਼ਾਹਿਰ ਕੀਤਾ ਹੈ ਸਗੋਂ ਕਿਸਾਨ ਸੰਬੋਧਨ ’ਚ ਕਹੀਆਂ ਗਈਆਂ ਗੱਲਾਂ ਨੂੰ ਲੈ ਕੇ ਵੱਡੇ ਦੋਸ਼ ਵੀ ਲਗਾਏ ਹਨ। 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en

ਕਿਸਾਨ ਅੰਦੋਲਨ ਜਾਂ ਕੋਰੋਨਾ ਦਾ ਖ਼ੌਫ਼, ਜਾਣੋ ਕਿਉਂ ਰੱਦ ਕੀਤਾ ਸਰਕਾਰ ਨੇ ਸੰਸਦ ਦਾ ਸਰਦ ਰੁੱਤ ਇਜਲਾਸ
ਦਸੰਬਰ ਮਹੀਨੇ 'ਚ ਕੋਰੋਨਾ ਨੇ ਬ੍ਰਿਟੇਨ 'ਚ ਤਬਾਹੀ ਮਚਾਈ ਹੋਈ ਹੈ ਪਰ ਬ੍ਰਿਟਿਸ਼ ਸੰਸਦ ਦੀ ਬੈਠਕ ਹੋਈ। ਇਸ ਕੋਰੋਨਾ ਕਹਿਰ ਦੇ ਦੌਰਾਨ ਬ੍ਰਿਟਿਸ਼ ਸੰਸਦ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਮਾਮਲਾ ਵੀ ਚੁੱਕਿਆ ਗਿਆ।ਭਾਰਤ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਘੱਟ ਹੋ ਰਹੀ ਹੈ।ਇਸਦੇ ਬਾਵਜੂਦ ਕੋਰੋਨਾ ਦੀ ਆੜ ਵਿੱਚ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।ਦਰਅਸਲ ਕਿਸਾਨ ਅੰਦੋਲਨ ਦੇ ਪ੍ਰਭਾਵ ਅਤੇ ਮਾੜੇ ਪ੍ਰਭਾਵ ਦਿੱਸਣ ਲੱਗੇ ਹਨ।

ਸਿੰਘੂ ਬਾਰਡਰ 'ਤੇ ਡਟੇ ਕਿਸਾਨ ਬੋਲੇ- ਕਾਨੂੰਨ ਵਾਪਸੀ ਤੱਕ ਜਾਰੀ ਰਹੇਗਾ ਸਾਡਾ ਅੰਦੋਲਨ
ਸਿੰਘੂ ਬਾਰਡਰ 'ਤੇ ਕੇਂਦਰ ਸਰਕਾਰ ਵਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ 23ਵੇਂ ਦਿਨ ਵੀ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ। ਅਸੀਂ ਇਨ੍ਹਾਂ ਕਾਨੂੰਨਾਂ ਵਿਰੁੱਧ ਆਪਣੀ ਲੜਾਈ ਨਹੀਂ ਛੱਡਾਂਗੇ।

ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਟਕਰਾਅ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ, ਉਥੇ ਹੀ ਸਰਕਾਰ ਕਿਸਾਨਾਂ ਨਾਲ ਕਈ ਦੌਰ ਦੀ ਗੱਲਬਾਤ ਮਗਰੋਂ ਕਾਨੂੰਨਾਂ ’ਚ ਸੋਧ ਲਈ ਤਿਆਰ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਦਾ ਅੱਜ 23ਵਾਂ ਦਿਨ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਪੁੱਜ ਚੁੱਕਾ ਹੈ। 
 


Inder Prajapati

Content Editor

Related News