ਬਾਂਕੇ ਬਿਹਾਰੀ ਮੰਦਰ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਐਡਵਾਈਜ਼ਰੀ, ਇਨ੍ਹਾਂ ਕੱਪੜਿਆਂ ''ਚ ਨਹੀਂ ਮਿਲੇਗੀ ਐਂਟਰੀ
Saturday, Dec 21, 2024 - 11:51 PM (IST)
ਨੈਸ਼ਨਲ ਡੈਸਕ : ਮਥੁਰਾ-ਵਰਿੰਦਾਵਨ ਸਥਿਤ ਠਾਕੁਰ ਬਾਂਕੇ ਬਿਹਾਰੀ ਮੰਦਰ ਪ੍ਰਸ਼ਾਸਨ ਨੇ ਨਵੇਂ ਸਾਲ 'ਤੇ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਤੋਂ ਮੰਦਰ ਵਿਚ ਦਰਸ਼ਨਾਂ ਲਈ ਢੰਗ ਦੇ ਕੱਪੜੇ ਪਾ ਕੇ ਆਉਣ ਦੀ ਅਪੀਲ ਕੀਤੀ ਹੈ। ਮੰਦਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਢੰਗੇ ਕੱਪੜੇ ਪਾ ਕੇ ਮੰਦਰ ਵਿਚ ਨਾ ਆਉਣ, ਕਿਉਂਕਿ ਇਸ ਨਾਲ ਮੰਦਰ ਦੀ ਗਰਿਮਾ ਨੂੰ ਢਾਹ ਲੱਗਦੀ ਹੈ। ਮੰਦਰ ਦੇ ਪ੍ਰਬੰਧਕਾਂ ਮੁਨੀਸ਼ ਸ਼ਰਮਾ ਅਤੇ ਉਮੇਸ਼ ਸਾਰਸਵਤ ਨੇ ਦੱਸਿਆ ਕਿ ਇਸ ਸਬੰਧੀ ਮੰਦਰ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਤੇ ਵੱਡੇ-ਵੱਡੇ ਬੈਨਰ ਲਗਾ ਕੇ ਸਪੱਸ਼ਟ ਅਪੀਲ ਕੀਤੀ ਗਈ ਹੈ ਕਿ ਠਾਕੁਰ ਬਾਂਕੇ ਬਿਹਾਰੀ ਮੰਦਰ ਵਿਚ ਬੇਢੰਗੇ ਕੱਪੜੇ ਪਾ ਕੇ ਨਾ ਆਉਣ।
ਇਹ ਵੀ ਪੜ੍ਹੋ : Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਇਸ ਤੋਂ ਪਹਿਲਾਂ ਵੀ ਮੰਦਰ ਪ੍ਰਬੰਧਕਾਂ ਨੇ ਔਰਤਾਂ ਅਤੇ ਲੜਕੀਆਂ ਨੂੰ ਮੰਦਰ ਦੇ ਕੰਪਲੈਕਸ 'ਚ ਚੰਗੇ ਕੱਪੜੇ ਪਹਿਨਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਰਧਾਲੂ ਸੈਲਾਨੀਆਂ ਵਾਂਗ ਜੀਨਸ, ਟੀ-ਸ਼ਰਟ ਆਦਿ ਕੱਪੜੇ ਪਾ ਕੇ ਆਉਂਦੇ ਹਨ, ਜੋ ਕਿ ਮੰਦਰ ਦੀ ਮਰਿਆਦਾ ਅਤੇ ਸਾਡੀ ਸੱਭਿਆਚਾਰਕ ਮਰਿਆਦਾ ਦੇ ਮੁਤਾਬਕ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਛੋਟੇ ਕੱਪੜੇ, ਹਾਫ ਪੈਂਟ, ਬਰਮੂਡਾਸ, ਮਿੰਨੀ ਸਕਰਟ, ਨਾਈਟ ਸੂਟ, ਕੱਟ ਅਤੇ ਫਟੇ ਜੀਨਸ, ਚਮੜੇ ਦੀ ਬੈਲਟ ਅਤੇ ਹੋਰ ਬੇਢੰਗੇ ਕੱਪੜੇ ਪਾ ਕੇ ਨਾ ਆਉਣ। ਉਨ੍ਹਾਂ ਨੇ ਮੰਦਰ 'ਚ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਨੂੰ ਚੰਗੇ ਕੱਪੜੇ ਪਹਿਨਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8