OnlyFans 'ਤੇ ਐਂਟਰੀ ਮਾਰਨ ਜਾ ਰਹੀ ਇਹ ਖੂਬਸੂਰਤ ਟੈਨਿਸ ਸਟਾਰ
Wednesday, Dec 10, 2025 - 10:41 PM (IST)
ਸਪੋਰਟਸ ਡੈਸਕ- ਫਰਾਂਸ ਦੀ ਪ੍ਰੋਫੈਸ਼ਨਲ ਟੈਨਿਸ ਸਟਾਰ ਓਸੀਅਨ ਡੋਡਿਨ ਹਮੇਸ਼ਾ ਤੋਂ ਵਿਵਾਦਪੂਰਨ ਕੰਮਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਜਦੋਂ ਉਸ ਨੇ ਆਪਣੀਆਂ ਛਾਤੀਆਂ ਦੀ ਸਰਜਰੀ ਕਰਵਾਈ ਸੀ ਤਾਂ ਉਹ ਕਾਫੀ ਵਾਇਰਲ ਹੋਈ ਸੀ, ਇਸ ਦੌਰਾਨ ਹਾਲਾਂਕਿ ਉਸ ਨੂੰ ਆਲੋਚਨਾਵਾਂ ਦਾ ਵੀ ਸ਼ਿਕਾਰ ਹੋਣਾ ਪਿਆ ਪਰ ਹੁਣ ਉਹ ਵਿਵਾਦਪੂਰਨ ਸਾਈਟ ਓਨਲੀਫੈਨਜ਼ ’ਤੇ ਆਉਣ ਲਈ ਤਿਆਰ ਹੈ।

ਉਸ ਨੇ ਇਕ ਇੰਟਰਵਿਊ ਵਿਚ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀ ਖਿਡਾਰੀ ਨਿਕ ਕ੍ਰਿਗੀਓਸ ਦੇ ਨਕਸ਼ੇ ਕਦਮਾਂ ’ਤੇ ਚੱਲਣ ਲਈ ਤਿਆਰ ਹੈ।

ਰਿਪੋਰਟਾਂ ਅਨੁਸਾਰ ਓਨਲੀਫੈਨਜ਼ ਤੋਂ ਉਸ ਨੂੰ ਲੱਗਭਗ 2.85 ਮਿਲੀਅਨ ਡਾਲਰ ਪ੍ਰਾਪਤ ਹੋਣਗੇ।

ਜ਼ਿਕਰਯੋਗ ਹੈ ਕਿ ਦਸੰਬਰ 2024 ਵਿਚ ਸੱਟ ਕਾਰਨ ਉਸ ਦਾ ਕਰੀਅਰ ਰੁੱਕ ਗਿਆ ਸੀ, ਜਿਸ ਕਾਰਨ ਉਸਦੀ ਰੈਂਕਿੰਗ44ਵੀਂ ਸਿੱਧੇ 744ਵੇਂ ਆ ਗਈ ਸੀ।

