ਕਾਂਗਰਸ ਨੂੰ ਡੁਬੋ ਕੇ ਵੀ ਨਹੀਂ ਸੁਧਰ ਰਹੇ ਰਾਹੁਲ ਗਾਂਧੀ : ਰਵੀਸ਼ੰਕਰ ਪ੍ਰਸਾਦ

06/09/2019 1:00:43 AM

ਨਵੀਂ ਦਿੱਲੀ: ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਜਨਾਦੇਸ਼ ਤੋਂ ਬਾਅਦ ਵੀ ਸੁਧਰੇ ਨਹੀਂ ਹਨ। ਰਾਹੁਲ ਗਾਂਧੀ ਦੇ ਵਾਇਨਾਡ 'ਚ ਦਿੱਤੇ ਗਏ ਬਿਆਨ 'ਤੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨੂੰ ਡੁਬੋ ਦਿੱਤਾ ਹੈ, ਫਿਰ ਵੀ ਭਾਜਪਾ ਨੂੰ ਕੋਸਣ ਤੋਂ ਬਾਜ ਨਹੀਂ ਆ ਰਹੇ ਹਨ। ਸ਼ਨੀਵਾਰ ਨੂੰ ਵਾਇਨਾਡ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਠੋਰ ਸ਼ਬਦ ਦਾ ਇਸਤੇਮਾਲ ਕਰ ਰਿਹਾ ਹਾਂ ਪਰ ਨਰਿੰਦਰ ਮੋਦੀ ਇਸ ਦੇਸ਼ ਨੂੰ ਵੰਡਣ ਲਈ ਨਫਰਤ ਰੂਪੀ ਜ਼ਹਿਰ ਦਾ ਇਸਤੇਮਾਲ ਕਰਦੇ ਹਨ। ਉਹ ਗੁੱਸੇ ਤੇ ਨਫਰਤ ਦਾ ਇਸਤੇਮਾਲ ਇਸ ਦੇਸ਼ ਦੇ ਲੋਕਾਂ ਨੂੰ ਵੰਡਣ ਲਈ ਕਰਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਆਰ ਭਾਈਚਾਰੇ ਤੇ ਸੱਚ ਦਾ ਨਾਮ ਹੈ ਪਰ ਨਰਿੰਦਰ ਮੋਦੀ ਤੇ ਨਫਰਤ ਦੇ ਨਾਮ 'ਤੇ ਰਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਦੇ ਇਸ ਝੂਠ ਖਿਲਾਫ ਲਗਾਤਾਰ ਲੜਦੀ ਰਹੇਗੀ। ਇਸ 'ਤੇ ਰਵੀਸ਼ੰਕਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਜਨਤਾ ਦੀ ਜਨਭਾਵਨਾ ਨੂੰ ਅਪਮਾਨਤ ਨਹੀਂ ਕਰਨਾ ਚਾਹੀਦਾ। 15 ਸੂਬਿਆਂ 'ਚ ਭਾਜਪਾ ਨੂੰ 50 ਫੀਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਲਈ ਵੀ ਕੰਮ ਕਰਨਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਦਿੱਤਾ। ਜਨਤਾ ਨੂੰ ਮੋਦੀ 'ਤੇ ਪੂਰਾ ਭਰੋਸਾ ਹੈ ਤੇ ਦੇਸ਼ ਦਾ ਭਰੋਸਾ ਜਿੱਤ ਕੇ ਮੋਦੀ ਦੁਬਾਰਾ ਸੱਤਾ 'ਚ ਆਏ ਹਨ।


Related News