ਸੋਸ਼ਲ ਮੀਡੀਆ ''ਤੇ ਟ੍ਰੋਲਿੰਗ ਤੋਂ ਬਾਅਦ ਰਵੀ ਕਿਸ਼ਨ ਦਾ ਜਵਾਬ, ਕਿਹਾ ''ਲੋਕਾ ਨੇ ਨਿੰਬੂ ਸੁੱਟੇ, ਮੈ...''

Sunday, Oct 18, 2026 - 05:06 PM (IST)

ਸੋਸ਼ਲ ਮੀਡੀਆ ''ਤੇ ਟ੍ਰੋਲਿੰਗ ਤੋਂ ਬਾਅਦ ਰਵੀ ਕਿਸ਼ਨ ਦਾ ਜਵਾਬ, ਕਿਹਾ ''ਲੋਕਾ ਨੇ ਨਿੰਬੂ ਸੁੱਟੇ, ਮੈ...''

ਮਨੋਰੰਜਨ ਡੈਸਕ : ਅਦਾਕਾਰ ਅਤੇ ਬੀ.ਜੇ.ਪੀ. ਸੰਸਦ ਮੈਬਰ ਰਵੀ ਕਿਸ਼ਨ ਇਹ ਦਿਨੀ ਸੋਸ਼ਲ ਮੀਡੀਆ 'ਤੇ ਬਣ ਰਹੇ ਮੀਮਸ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ । ਉਸ ਦੇ ਡਾਂਸ ਅਤੇ ਡਾਇਲਾਗ ਦੀ ਨਕਲ ਕਰਨ ਹੋਏ ਕਈ ਮੀਮਸ ਬਣਾਏ ਜਾ ਰਹੇ ਹਨ । ਹੁਣ ਰਵੀ ਕਿਸ਼ਨ ਨੇ ਇਹ ਮੀਮਸ ਅਤੇ ਟ੍ਰੋਲਿੰਗ 'ਤੇ ਆਪਣੀ ਪ੍ਰਕਿਰਿਆ ਦਿੱਤੀ ਹੈ । ਉਸ ਨੇ ਮਜਾਕੀਆ ਅੰਦਾਜ਼ ਵਿੱਚ ਕਿਹਾ ਕਿ 'ਲੋਕਾਂ ਨੇ ਨਿੰਬੂ ਸੁੱਟੇ, ਮੈਂ ਸ਼ਰਬਤ ਬਣਾ ਲਿਆ, ਅਜਿਹੇ ਵਿਚ ਉਸ ਦੀ ਇਸ ਗੱਲ ਨੂੰ ਸੋਸ਼ਲ ਮੀਡੀਆ 'ਤੇ ਬਣ ਰਹੇ ਮੀਮਸ ਜਾ ਜਵਾਬ ਵੀ ਮੰਨਿਆ ਜਾ ਰਿਹਾ ਹੈ ।

Gen-z ਨੂੰ ਦੱਸਿਆ ਭਾਰਤ ਦੀ ਆਤਮਾ
ਤੁਹਾਨੂੰ ਦੱਸ ਦਇਏ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਬੀ.ਜੀ.ਪੀ. ਸੰਸਦ ਰਵੀ ਕਿਸ਼ਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਉਪਰ ਬਣ ਰਹੇ ਮੀਮਸ ਨੂੰ ਲੈ ਕੇ ਕਿਹਾ ਕਿ ਉਹ ਆਪਣੀਆਂ ਗਲਤੀਆਂ ਸਵਿਕਾਰ ਕਰਦੇ ਹਨ । ਉਸ ਨੇ ਇਹ ਵੀ ਕਿਹਾ ਕਿ  ਲੋਕਾਂ ਨੇ ਉਸ ਦੀਆਂ ਗਲਤੀਆਂ 'ਤੇ ਵੀ ਉਸ ਨੂੰ ਪਿਆਰ ਕੀਤਾ । ਰਵੀ ਕਿਸ਼ਨ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ Gen-z ਕਿਹਾ ਜਾਂਦਾ ਹੈ । ਉਹ ਉਨ੍ਹਾਂ ਨੂੰ ਭਾਰਤ ਦੀ ਆਤਮਾ ਮੰਨਦੇ ਹਨ । ਉਸ ਨੇ ਇਹ ਵੀ ਕਿਹਾ ਕਿ ਲੋਕ ਉਸ ਨੂੰ ਜਿਸ ਰੂਪ ਵਿੱਚ ਦੇਖਦੇ ਹਨ ਉਹ ਅਸਲ ਵਿਚ ਵੀ ਉਸ ਤਰ੍ਹਾ ਹੀ ਹੈ । ਚਾਹੇ ਸੰਸਦ ਹੋਵੇ ਜਾ ਕੋਈ ਦੂਜਾ ਜਗ੍ਹਾ ਉਸ ਦਾ ਅੰਦਾਜ਼ ਇਕੋ ਜਿਹਾ ਰਹਿੰਦਾ ਹੈ ।

ਸੋਸ਼ਲ ਮੀਡੀਆ 'ਤੇ ਨਕਾਰਾਤਮਕ ਗੱਲਾਂ ਤੋਂ ਨਾ ਘਬਰਾਉਣ ਦੀ ਸਲਾਹ
ਰਵੀ ਕਿਸ਼ਨ ਨੇ ਸੋਸ਼ਲ ਮੀਡੀਆ 'ਤੇ ਹੋਣ ਵਾਲੀ ਟ੍ਰੋਲਿੰਗ ਨੂੰ ਲੈ ਕੇ ਨੌਜਵਾਨਾਂ ਅਤੇ ਕਲਾਕਾਰਾਂ ਨੂੰ ਵੀ ਸਲਾਹ ਦਿੱਤੀ । ਉਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲੋਕ ਅਲੋਚਨਾ ਕਰਦੇ ਰਹਿੰਦੇ । ਇਹ ਸਿਲਸਿਲਾ ਅੱਜ ਦਾ ਨਹੀਂ ਜਦਕਿ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ । ਅਜਿਹੇ ਲੋਕਾਂ ਨੂੰ ਇਨ੍ਹਾਂ ਗੱਲਾਂ ਤੋਂ ਘਬਰਾਉਣ ਦੀ ਵਜਾਏ ਇਸ ਨਹੀਂ ਸਹੀਂ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ । ਉਸ ਨੇ ਕਿਹਾ ਕਿ ਇਹ ਸਲਾਹ ਖਾਸ ਕਰ ਉਨ੍ਹਾਂ ਨੌਜਵਾਨਾਂ ਅਤੇ ਕਲਾਕਾਰਾਂ ਲਈ ਜਰੂਰੀ ਹੈ, ਜੋ ਸੋਸ਼ਲ ਮੀਡੀਆ 'ਤੇ ਹੋਣ ਵਾਲੀ ਅਲੋਚਨਾ ਦੇ ਕਾਰਨ ਡ੍ਰਿਪੈਸ਼ਨ ਵਿੱਚ ਚਲੇ ਜਾਂਦੇ ਹਨ । ਉਸ ਦੇ ਮੁਤਾਬਕ ਅਜਿਹੀਆਂ ਗੱਲਾਂ ਨੂੰ ਖੁਦ 'ਤੇ ਭਾਰੀ ਨਹੀਂ ਹੋਣ ਦੇਣਾ ਚਾਹੀਦਾ ।


author

SATPAL

Content Editor

Related News