ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਅਦਾਕਾਰਾ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ ''ਚ ਪਸਰਿਆ ਮਾਤਮ
Monday, Oct 12, 2026 - 12:28 PM (IST)
ਐਂਟਰਟੇਨਮੈਂਟ ਡੈਸਕ - ਹਿੰਦੀ ਅਤੇ ਮਰਾਠੀ ਸਿਨੇਮਾ ਦੀ ਦਿੱਗਜ ਅਦਾਕਾਰਾ ਅਤੇ ਲਾਵਣੀ ਕਲਾਕਾਰ ਮਧੂ ਕਾਂਬੀਕਰ ਦਾ 12 ਅਕਤੂਬਰ ਨੂੰ ਲੰਬੀ ਬਿਮਾਰੀ ਤੋਂ ਬਾਅਦ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। 28 ਜੁਲਾਈ 1953 ਨੂੰ ਬੀੜ ਜ਼ਿਲ੍ਹੇ ਦੇ ਮਾਲੇਗਾਓਂ ਖੁਰਦ ਵਿੱਚ ਜਨਮੀ ਮਧੂ ਕਾਂਬੀਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲੋਕ ਕਲਾ ਅਤੇ ਲਾਵਣੀ ਰਾਹੀਂ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਮਰਾਠੀ ਅਤੇ ਹਿੰਦੀ ਫਿਲਮਾਂ, ਲੋਕ ਨਾਟਕਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਅਦਾਕਾਰਾ ਨੇ ਅਚਾਨਕ ਦਿਹਾਂਤ ਦੀ ਖਬਰ ਨਾਲ ਮਨੋਰੰਜਨ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ ਹੋਇਆ ਸੀ।

ਦੱਸ ਦੇਈਏ ਕਿ 27 ਨਵੰਬਰ 2016 ਵਿੱਚ ਮੁੰਬਈ ਦੇ ਮਾਟੁੰਗਾ ਸਥਿਤ ਯਸ਼ਵੰਤ ਨਾਟਯ ਮੰਦਰ ਵਿਖੇ ਪੇਸ਼ਕਾਰੀ ਦੌਰਾਨ ਉਨ੍ਹਾਂ ਨੂੰ ਦੌਰਾ (ਸਟ੍ਰੋਕ) ਪਿਆ ਸੀ। ਇਹ ਪੇਸ਼ਕਾਰੀ ਉਨ੍ਹਾਂ ਲਈ ਖਾਸ ਤੌਰ 'ਤੇ ਮਹੱਤਵਪੂਰਨ ਸੀ, ਕਿਉਂਕਿ ਉਨ੍ਹਾਂ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਸਟੇਜ 'ਤੇ ਡਾਂਸ ਲਈ ਵਾਪਸੀ ਕੀਤੀ ਸੀ। ਸਿਹਤ ਠੀਕ ਨਾ ਹੋਣ ਦੇ ਬਾਵਜੂਦ, ਮਧੂ ਕਾਂਬੀਕਰ ਨੇ ਆਪਣੀ ਪਰਫਾਰਮੈਂਸ ਜਾਰੀ ਰੱਖੀ ਅਤੇ ਇਸਨੂੰ ਪੂਰਾ ਕੀਤਾ। ਇਸ ਸਟ੍ਰੋਕ ਕਾਰਨ ਉਨ੍ਹਾਂ ਦੇ ਸੱਜੇ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਆਈਆਂ ਸਿਹਤ ਸਮੱਸਿਆਵਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਅਤੇ ਅੰਤ ਵਿੱਚ ਉਨ੍ਹਾਂ ਨੂੰ ਅਦਾਕਾਰੀ ਅਤੇ ਪਰਫਾਰਮਿੰਗ ਤੋਂ ਦੂਰ ਹੋਣਾ ਪਿਆ।
ਇਹ ਵੀ ਪੜ੍ਹੋ: ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
