ਯੂਕ੍ਰੇਨ ''ਚ ਫਸੇ ਭਾਰਤੀਆਂ ਦਾ ਮਦਦਗਾਰ ਬਣਿਆ ਰਾਸ਼ਟਰੀ ਸਵੈ-ਸੇਵਕ ਸੰਘ

Wednesday, Mar 02, 2022 - 12:22 PM (IST)

ਯੂਕ੍ਰੇਨ ''ਚ ਫਸੇ ਭਾਰਤੀਆਂ ਦਾ ਮਦਦਗਾਰ ਬਣਿਆ ਰਾਸ਼ਟਰੀ ਸਵੈ-ਸੇਵਕ ਸੰਘ

ਨਵੀਂ ਦਿੱਲੀ- ਰਾਸ਼ਟਰੀ ਸਵੈ-ਸੇਵਕ ਸੰਘ ਦਾ ਵਿਦੇਸ਼ ਵਿਭਾਗ ਵੀ ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਇਆ ਹੈ। ਉੱਥੇ ਰਹਿ ਰਹੇ ਸੰਘ ਦੇ ਵਰਕਰ ਅਪ੍ਰਵਾਸੀ ਭਾਰਤੀਆਂ ਨੂੰ ਮਦਦ ਪਹੁੰਚਾ ਰਹੇ ਹਨ। ਯੂਕ੍ਰੇਨ ਤੋਂ ਰੋਮਾਨੀਆ ਅਤੇ ਪੋਲੈਂਡ ਤੱਕ ਲਿਆਉਣ 'ਚ ਸਹਿਯੋਗ ਕਰ ਰਹੇ ਹਨ। ਵਿਸ਼ੇਸ਼ ਵਾਹਨ 'ਤੇ ਭਾਰਤੀ ਰਾਸ਼ਟਰ ਝੰਡਾ ਲਹਿਰਾ ਕੇ ਉਨ੍ਹਾਂ ਨੂੰ ਯੂਕ੍ਰੇਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਫਿਰ ਵਿਦੇਸ਼ ਵਿਭਾਗ ਅਤੇ ਦੂਤਘਰ ਨਾਲ ਤਾਲਮੇਲ ਬਿਠਾ ਕੇ ਭਾਰਤ ਭੇਜ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਹੈਲਪਲਾਈਨ ਨੰਬਰ ਪਹੁੰਚਾਇਆ ਗਿਆ ਹੈ। ਉੱਥੇ ਹੀ ਗੁਰਦੁਆਰੇ ਨਾਲ ਤਾਲਮੇਲ ਸਥਾਪਤ ਕਰ ਕੇ ਯੂਕ੍ਰੇਨ 'ਚ ਲੋਕਾਂ ਲਈ ਖਾਣੇ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਹੁਣ ਤੱਕ 9 ਹਜ਼ਾਰ ਤੋਂ ਵੱਧ ਭਾਰਤੀ ਵਤਨ ਪਰਤੇ, ਇਕ ਵਿਦਿਆਰਥੀ ਦੀ ਮੌਤ

ਯੂਕ੍ਰੇਨ 'ਚ ਰਹਿ ਰਹੇ ਕਰੀਬ 16 ਹਜ਼ਾਰ ਵਿਦਿਆਰਥੀਆਂ ਨੂੰ ਰਾਸ਼ਟਰੀ ਸਵੈ-ਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਸੰਘ ਦੇ ਕਈ ਸਹਾਇਕ ਸੰਗਠਨ ਮਦਦ ਪਹੁੰਚਾਉਣ 'ਚ ਜੁਟੇ ਹਨ। ਉਨ੍ਹਾਂ ਦੇ ਸਹਿਯੋਗ ਲਈ ਇਕ ਗੂਗਲ ਫਾਰਮ ਜਾਰੀ ਕੀਤਾ ਗਿਆ ਹੈ। ਇਸ ਦੇ ਮਾਧਿਅਮ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦਿੱਲੀ ਪ੍ਰਾਂਤ ਦੇ ਪ੍ਰਧਾਨ ਕਪਿਲ ਖੰਨਾ ਨੇ ਦੱਸਿਆ ਕਿ ਸੈਂਕੜੇ ਸਵੈ-ਸੇਵਕ 'ਚ ਫਸੇ ਲੋਕਾਂ ਨੂੰ ਰੋਮਾਨੀਆ ਅਤੇ ਪੋਲੈਂਡ ਪਹੁੰਚਾਏ ਜਾ ਰਹੇ ਹਨ। ਜਗ੍ਹਾ-ਜਗ੍ਹਾ ਫਸੇ ਲੋਕਾਂ ਦੇ ਖਾਣੇ ਦਾ ਇੰਤਜ਼ਾਮ ਵੀ ਕਰ ਰਹੇ ਹਨ। ਇਸ 'ਚ ਗੁਰਦੁਆਰਿਆਂ ਦੇ ਲੰਗਰ ਦਾ ਸਹਿਯੋਗ ਲਿਆ ਗਿਆ ਹੈ। ਧਾਰਮਿਕ ਸਥਾਨਾਂ ਨਾਲ ਤਾਲਮੇਲ ਕਰ ਕੇ ਵਿਦੇਸ਼ਾਂ 'ਚ ਰਹਿਣ ਅਤੇ ਖਾਣ ਦਾ ਇੰਤਜ਼ਾਮ ਕਰਨ ਦੇ ਨਾਲ ਉਨ੍ਹਾਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ। ਖੰਨਾ ਨੇ ਦੱਸਿਆ ਕਿ ਯੂਕ੍ਰੇਨ 'ਚ ਬਚਾਅ ਕੰਮ 'ਚ ਜੁਟੇ ਵਾਹਨਾਂ 'ਤੇ ਰਾਸ਼ਟਰੀ ਝੰਡਾ ਲਗਾਇਆ ਗਿਆ ਹੈ। ਚਾਰ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਸੰਘ ਦੀ ਲੋਕਲ ਯੂਨਿਟ ਨੂੰ ਪੂਰੀ ਤਰ੍ਹਾਂ ਸਰਗਰਮ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News