ਸਕੁਆਰਡਨ ਲੀਡਰ ਰਸ਼ਮੀ ਠਾਕੁਰ ਗਣਤੰਤਰ ਦਿਵਸ ਪਰੇਡ ''ਚ ਕਰੇਗੀ ਹਵਾਈ ਫ਼ੌਜ ਦੀ ਟੁਕੜੀ ਦੀ ਅਗਵਾਈ
Friday, Jan 19, 2024 - 02:50 PM (IST)
ਨਵੀਂ ਦਿੱਲੀ (ਭਾਸ਼ਾ)- ਸਕੁਆਰਡਨ ਲੀਡਰ ਰਸ਼ਮੀ ਠਾਕੁਰ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ 'ਚ ਇੱਥੇ ਕਰਤੱਵ ਪੱਥ 'ਤੇ ਹਵਾਈ ਫ਼ੌਜ ਦੀ ਟੁਕੜੀ ਦੀ ਅਗਵਾਈ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੀਆਂ 15 ਮਹਿਲਾ ਪਾਇਲਟ ਵੀ ਹਵਾਈ ਫਲਾਈ ਪਾਸਟ ਦੌਰਾਨ ਵੱਖ-ਵੱਖ ਪਲੇਟਫਾਰਮ ਦੀ ਕਮਾਨ ਸੰਭਾਲਣਗੀਆਂ। ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਦੀ ਮਾਰਚਿੰਗ ਟੁਕੜੀ ਦੀ ਅਗਵਾਈ ਠਾਕੁਰ ਕਰੇਗੀ।
ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ
ਉਨ੍ਹਾਂ ਨਾਲ ਸਕੁਆਰਡਨ ਲੀਡਰ ਸੁਮਿਤਾ ਯਾਦਵ, ਸਕੁਆਰਡਨ ਲੀਡਰ ਪ੍ਰਤੀਤੀ ਅਹਲੂਵਾਲੀਆ ਅਤੇ ਫਲਾਈਟ ਲੈਫਟੀਨੈਂਟ ਕੀਰਤੀ ਰੋਹਿਲ ਮੌਜੂਦ ਰਹਿਣਗੀਆਂ। ਸਕੁਆਰਡਨ ਲੀਡਰ ਠਾਕੁਰ 'ਫਾਈਟਰ ਕੰਟਰੋਲਰ' ਹਨ। ਭਾਰਤੀ ਹਵਾਈ ਫ਼ੌਜ ਦੀ ਮਾਰਚਿੰਗ ਟੁਕੜੀ ਤੋਂ ਇਲਾਵਾ, ਅਗਨੀਵੀਰ ਵਾਯੂ (ਮਹਿਲਾ) ਦੀ ਤ੍ਰਿ-ਸੇਵਾ ਟੁਕੜੀ ਵੀ ਪਰੇਡ 'ਚ ਹਿੱਸਾ ਲਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 48 ਅਗਨੀਵੀਰ ਵਾਯੂ ਔਰਤਾਂ ਇਸ ਦਲ ਦਾ ਹਿੱਸਾ ਹੋਣਗੀਆਂ। ਫਲਾਈਟ ਲੈਫਟੀਨੈਂਟ ਸ੍ਰਿਸ਼ਟੀ ਵਰਮਾ ਤ੍ਰਿ-ਸੇਵਾ ਟੁਕੜੀ ਦੀ ਐਡੀਸ਼ਨਲ ਅਧਿਕਾਰੀ ਵਜੋਂ ਮਾਰਚ ਕਰੇਗੀ। ਭਾਰਤੀ ਹਵਾਈ ਫ਼ੌਜ ਦੀ ਗਣਤੰਤਰ ਦਿਵਸ ਦੀ ਝਾਂਕੀ ਦਾ ਵਿਸ਼ਾ 'ਭਾਰਤੀ ਹਵਾਈ ਫ਼ੌਜ : ਸਮਰੱਥ, ਮਜ਼ਬੂਤ, ਆਤਮਨਿਰਭਰ' ਹੈ। ਫਲਾਈਟ ਲੈਫਟੀਨੈਂਟ ਅਨੰਨਿਆ ਸ਼ਰਮਾ ਅਤੇ ਫਲਾਇੰਗ ਅਫ਼ਸਰ ਅਸਮਾ ਸ਼ੇਖ, ਝਾਕੀ 'ਚ ਮੌਜੂਦ ਰਹਿਣਗੀਆਂ। ਦੋਵੇਂ ਹੀ ਐੱਸ.ਯੂ.-30 ਪਾਇਲਟ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8