ਮੱਧ ਪ੍ਰਦੇਸ਼: ਏਮਜ਼ ''ਚ ਹੋਵੇਗਾ ਸਤਨਾ ਦੀ 4 ਸਾਲਾ ਰੇਪ ਪੀੜਤਾ ਦਾ ਇਲਾਜ
Tuesday, Jul 03, 2018 - 01:57 PM (IST)
ਮੱਧ ਪ੍ਰਦੇਸ਼— ਮੱਧ ਪ੍ਰਦੇਸ਼ 'ਚ ਮੰਦਸੌਰ ਦੇ ਬਾਅਦ ਸਤਨਾ ਜ਼ਿਲੇ 'ਚ ਚਾਰ ਸਾਲ ਦੀ ਬੱਚੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਬੱਚੀ ਨੂੰ ਘਰ ਤੋਂ ਚੁੱਕ ਕੇ ਲੈ ਗਏ ਅਤੇ ਬਲਾਤਕਾਰ ਦੇ ਬਾਅਦ ਅੱਧ ਮਰਿਆ ਸਮਝ ਕੇ ਖੇਤਾਂ 'ਚ ਸੁੱਟ ਗਏ। ਪੀੜਤਾ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਥੇ ਹਾਲਾਤਾਂ 'ਚ ਸੁਧਾਰ ਨਾ ਹੋਣ ਕਾਰਨ ਪੀੜਤਾ ਨੂੰ ਦਿੱਲੀ ਦੇ ਏਮਜ਼ 'ਚ ਹਵਾਈ ਜਹਾਜ਼ ਦੇ ਜ਼ਰੀਏ ਇਲਾਜ ਲਈ ਲਿਆਇਆ ਜਾ ਰਿਹਾ ਹੈ। ਇਸ ਮਾਮਲੇ 'ਚ ਪੁਲਸ ਨੇ 28 ਸਾਲ ਦੇ ਦੋਸ਼ੀ ਨੂੰ ਫੜ ਲਿਆ ਹੈ।
#MadhyaPradesh: Four-year-old girl who was raped in Satna district on Sunday, to be airlifted to Delhi's All India Institute of Medical Sciences for medical treatment. The victim was admitted to a hospital in Satna in a critical condition. Police arrested the 28-year-old accused.
— ANI (@ANI) July 3, 2018
ਜਾਣਕਾਰੀ ਮੁਤਾਬਕ ਐਤਵਾਰ ਰਾਤ ਦਾ ਇਹ ਮਾਮਲਾ ਸਤਨਾ ਜ਼ਿਲੇ ਦੇ ਉਚੇਹਰਾ ਥਾਣੇ ਦੇ ਨਾਲ ਲੱਗੇ ਪੰਨਾ ਪਿੰਡ ਦਾ ਹੈ। ਪੁਲਸ ਨੇ 28 ਸਾਲਾ ਮਹੇਂਦਰ ਸਿੰਘ ਗੌੜ ਨੂੰ ਗ੍ਰਿਫਤਾਰ ਕੀਤਾ ਹੈ। ਬੱਚੀ ਜਦੋਂ ਆਪਣੇ ਘਰ ਸੌ ਰਹੀ ਸੀ ਤਾਂ ਇਸ ਦੌਰਾਨ ਦੋਸ਼ੀ ਉਸ ਨੂੰ ਚੁੱਕ ਕੇ ਲੈ ਗਿਆ ਸੀ।
ਬਲਾਤਕਾਰ ਦੇ ਬਾਅਦ ਦੋਸ਼ੀ ਉਸ ਨੂੰ ਅੱੱਧ ਮਰਿਆ ਸਮਝ ਕੇ ਖੇਤਾਂ 'ਚ ਸੁੱਟ ਗਏ। ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਦੋਸ਼ੀ ਦੀ ਪਛਾਣ ਕੀਤੀ।
