ਜਬਰ ਜ਼ਿਨਾਹ ਦੀ ਸ਼ਿਕਾਰ ਹੋਈ ਬੱਚੀ ਦੀ ਹਾਲਤ ਵਿਗੜੀ, ਦੂਜੇ ਹਸਪਤਾਲ ਕੀਤਾ ਗਿਆ ਰੈਫ਼ਰ

Friday, Jan 28, 2022 - 07:02 PM (IST)

ਜਬਰ ਜ਼ਿਨਾਹ ਦੀ ਸ਼ਿਕਾਰ ਹੋਈ ਬੱਚੀ ਦੀ ਹਾਲਤ ਵਿਗੜੀ, ਦੂਜੇ ਹਸਪਤਾਲ ਕੀਤਾ ਗਿਆ ਰੈਫ਼ਰ

ਹਿਸਾਰ (ਵਾਰਤਾ)- ਹਰਿਆਣਾ ਦੇ ਹਿਸਾਰ 'ਚ ਜਬਰ ਜ਼ਿਨਾਹ ਦੀ ਸ਼ਿਕਾਰ 12 ਸਾਲਾ ਨਾਬਾਲਗ ਬੱਚੀ ਦੀ ਹਾਲਤ ਸ਼ੁੱਕਰਵਾਰ ਨੂੰ ਵਿਗੜ ਗਈ। ਉਸ ਨੂੰ ਢਿੱਡ ਦਰਦ ਅਤੇ ਜ਼ਿਆਦਾ ਖੂਨ ਵਗਣ ਕਾਰਨ ਅਗ੍ਰੋਹਾ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ। ਪੀੜਤਾ ਦੀ ਵਕੀਲ ਰਾਜਕੁਮਾਰੀ ਨੇ ਦੱਸਿਆ ਕਿ ਬੱਚੀ ਦੀ ਹਾਲਤ ਗੰਭੀਰ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਲਈ ਦਿਨ 'ਚ ਘਰੋਂ ਬਾਹਰ ਰਹਿੰਦੀ ਹੈ ਅਤੇ ਸ਼ਾਮ ਨੂੰ ਪਰਤਦੀ ਹੈ। ਇਸ ਦੌਰਾਨ ਉਸ ਦੀ 12 ਸਾਲ ਦੀ ਧੀ ਇਕੱਲੀ ਰਹਿੰਦੀ ਹੈ।

ਬੀਤੀ 18 ਜਨਵਰੀ ਧੀ ਦੇ ਢਿੱਡ 'ਚ ਤੇਜ਼ ਦਰਦ ਹੋਇਆ ਤਾਂ ਉਹ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰ ਨੇ ਦੱਸਿਆ ਕਿ ਬੱਚੀ ਨਾਲ ਕੁਝ ਗਲਤ ਹੋਇਆ ਹੈ। ਇਸ ਬਾਰੇ ਜਦੋਂ ਬੱਚੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਗੁਆਂਢ 'ਚ ਰਹਿਣ ਵਾਲਾ ਕੁਲਦੀਪ ਕਈ ਦਿਨਾਂ ਤੋਂ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ। ਕਿਸੇ ਨੂੰ ਦੱਸਣ 'ਤੇ ਉਹ ਉਸ ਨੂੰ ਧਮਕਾਉਂਦਾ ਹੈ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਵਿਰੁੱਧ ਜਬਰ ਜ਼ਿਨਾਹ ਅਤੇ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ।


author

DIsha

Content Editor

Related News