ਕਠੂਆ ਤੋਂ ਬਾਅਦ ਹੁਣ ਹਰਿਆਣਾ 'ਚ 8 ਸਾਲ ਦੀ ਮਾਸੂਮ ਨਾਲ ਰੇਪ

04/19/2018 3:33:38 PM

ਹਿਸਾਰ— ਹਰਿਆਣਾ 'ਚ ਬੱਚੀਆਂ ਅਤੇ ਔਰਤਾਂ ਕਿੰਨੀਆਂ ਸੁਰੱਖਿਅਤ ਹਨ, ਇਸ ਦਾ ਅੰਦਾਜਾ ਆਏ ਦਿਨ ਹੋ ਰਹੀਆਂ ਰੇਪ ਦੀਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਹਾਲਾਂਕਿ ਹਰਿਆਣਾ 'ਚ ਬੱਚੀਆਂ ਨਾਲ ਰੇਪ ਕਰਨ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਿਆ ਹੈ ਪਰ ਹਵਸ ਦੇ ਦਰਿੰਦਿਆਂ ਨੂੰ ਫਿਰ ਵੀ ਕੋਈ ਡਰ ਨਹੀਂ ਹੈ। ਘਰ 'ਚ ਵੀ ਬੱਚੀਆਂ ਸੁਰੱਖਿਅਤ ਨਹੀਂ ਹੈ। ਉੱਥੇ ਹੀ ਨਾਰਨੌਂਦ ਦੇ ਪਿੰਡ 'ਚ ਰਾਤ ਦੇ ਸਮੇਂ ਦੋਸ਼ੀ 8 ਸਾਲ ਦੀ ਬੱਚੀ ਨੂੰ ਝੌਂਪੜੀ 'ਚੋਂ ਚੁੱਕ ਕੇ ਕੋਲ ਹੀ ਇਕ ਸੁੰਨਸਾਨ ਥਾਂ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਪਰਿਵਾਰ ਨੇ ਜਦੋਂ ਬੱਚੀ ਨੂੰ ਲੱਭਿਆ ਤਾਂ ਉਹ ਉਸ ਨੂੰ ਰਾਤ ਦੇ ਸਮੇਂ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਖਾਨਾਪੂਰਤੀ ਕਰ ਕੇ ਉਨ੍ਹਾਂ ਨੂੰ 9 ਵਜੇ ਆਉਣ ਲਈ ਕਿਹਾ।
ਸਵੇਰੇ ਪਿੰਡ ਵਾਸੀ ਅਤੇ ਸਰਪੰਚ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਨਾਰਨੌਂਦ ਦੇ ਸਰਕਾਰੀ ਹਸਪਤਾਲ 'ਚ ਬੱਚੀ ਦਾ ਮੈਡੀਕਲ ਕਰਵਾਉਣ ਪੁੱਜੇ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਐੱਸ.ਪੀ. ਪ੍ਰਤੀਕਸ਼ਾ ਗੋਦਾਰਾ ਅਤੇ ਸਾਈਬਰ ਸੈੱਲ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਦੇ ਸਰਪੰਚ ਨੇ ਦੋਸ਼ੀ ਨੂੰ ਫੜਨ ਲਈ ਪੁਲਸ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਹੈ। ਜਿਸ 'ਤੇ ਐੱਸ.ਪੀ. ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਅਪਰਾਧੀ ਕਿਸੇ ਵੀ ਹਾਲਤ 'ਚ ਨਹੀਂ ਬਖਸ਼ਿਆ ਜਾਵੇਗਾ।


Related News