ਹੈਵਾਨ ਬਣਿਆ ਪਿਓ, 8 ਮਹੀਨੇ ਦੀ ਮਾਸੂਮ ਦੇ ਤੋੜੇ ਹੱਥ-ਪੈਰ

05/24/2024 12:49:42 PM

ਅਨੂਪਪੁਰ- ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਤਾ ਨੇ 8 ਮਹੀਨੇ ਦੀ ਬੱਚੀ 'ਸ਼੍ਰੀ' ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਨਾਲ ਉਸ ਦੇ ਹੱਥ, ਪੈਰ ਅਤੇ ਕਮਰ ਦੀਆਂ ਹੱਡੀਆਂ ਟੁੱਟ ਗਈਆਂ। ਬੱਚੀ ਨੂੰ ਗੰਭੀਰ ਹਾਲਤ 'ਚ ਸ਼ਹਿਡੋਲ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ਦੋਸ਼ੀ ਪਿਤਾ 'ਤੇ ਮਾਮਲਾ ਦਰਜ ਕੀਤਾ ਹੈ। ਵਿਵੇਕ ਨਗਰ ਵਾਸੀ ਖੁਸ਼ਬੂ ਮੇਹਰਾ ਨੇ ਸੁਭਾਸ਼ ਮੇਹਰਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਬੀਤੇ ਕੁਝ ਦਿਨ ਤੋਂ ਉਸ ਦਾ ਪਤੀ ਨਾਲ ਝਗੜਾ ਚੱਲ ਰਿਹਾ ਸੀ। ਸੁਭਾਸ਼ ਪਤਨੀ ਅਤੇ ਬੱਚੀ 'ਸ਼੍ਰੀ' ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ। ਇਸ ਨੂੰ ਲੈ ਕੇ ਦੋਹਾਂ 'ਚ ਆਏ ਦਿਨ ਵਿਵਾਦ ਰਹਿੰਦਾ ਸੀ। 

ਦੱਸਿਆ ਜਾ ਰਿਹਾ ਹੈ ਕਿ ਪਤਨੀ ਖੁਸ਼ਬੂ ਬੁੱਧਵਾਰ ਨੂੰ ਬੱਚੀ ਨੂੰ ਪਤੀ ਕੋਲ ਛੱਡ ਕੇ ਬਾਹਰ ਗਈ ਸੀ। ਉਹ ਘਰ ਆਈ ਤਾਂ ਬੱਚੀ ਰੋ ਰਹੀ ਸੀ। ਸੁਭਾਸ਼ ਨੇ ਕਿਹਾ ਕਿ ਬੱਚੀ ਮੰਜੇ ਤੋਂ ਡਿੱਗ ਗਈ ਸੀ, ਜਦੋਂ ਖੁਸ਼ਬੂ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਪਹੁੰਚੀ ਤਾਂ ਪਤਾ ਲੱਗਾ ਕਿ ਉਸ ਦੇ ਦੋਵੇਂ ਹੱਥ, ਇਕ ਪੈਰ ਅਤੇ ਕਮਰ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ। ਡਾਕਟਰਾਂ ਦਾ ਕਹਿਣਾ ਸੀ ਕਿ ਮੰਜੇ ਤੋਂ ਡਿੱਗਣ ਨਾਲ ਇੰਨੀਆਂ ਸੱਟਾਂ ਨਹੀਂ ਲੱਗ ਸਕਦੀਆਂ। ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਉਸ ਨੂੰ ਮੈਡੀਕਲ ਕਾਲਜ ਸ਼ਹਿਡੋਲ ਰੈਫਰ ਕੀਤਾ ਗਿਆ ਹੈ। ਮਾਂ ਖੁਸ਼ਬੂ ਨੇ ਬੱਚੀ ਦੀ ਕੁੱਟਮਾਰ  ਲਈ ਪਿਤਾ 'ਤੇ ਦੋਸ਼ ਲਗਾਇਆ। ਉਸ ਦਾ ਕਹਿਣਾ ਹੈ ਕਿ ਉਸੇ ਨੇ 8 ਮਹੀਨੇ ਦੀ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਔਰਤ ਨੇ ਦੋਸ਼ ਲਗਾਇਆ ਕਿ ਕਈ ਦਿਨਾਂ ਤੋਂ ਉਸ ਦਾ ਪਤੀ ਉਸ ਨੂੰ ਅਤੇ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਉੱਥੇ ਹੀ ਪਤੀ ਸੁਭਾਸ਼ ਦਾ ਕਹਿਣਾ ਹੈ ਕਿ ਉਹ ਨਿਰਦੋਸ਼ ਹੈ, ਉਹ ਝੂਠੇ ਦੋਸ਼ ਲਗਾ ਰਹੀ ਹੈ। ਮਾਮਲੇ 'ਚ ਪੁਲਸ ਨੇ ਪਿਤਾ 'ਤੇ ਧਾਰਾ 294, 323, 325 'ਚ ਮਾਮਲਾ ਦਰਜ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News