''ਕਾਰ ਤੇ ਗੋਦਾਮ ’ਚ ਕੀਤਾ ਜਬਰ-ਜ਼ਿਨਾਹ''...ਬੇਂਗਲੁਰੂ ਦੀ ਔਰਤ ਨੇ ਭਾਜਪਾ ਵਿਧਾਇਕ ''ਤੇ ਲਾਇਆ ਦੋਸ਼

Friday, Sep 27, 2024 - 04:12 AM (IST)

''ਕਾਰ ਤੇ ਗੋਦਾਮ ’ਚ ਕੀਤਾ ਜਬਰ-ਜ਼ਿਨਾਹ''...ਬੇਂਗਲੁਰੂ ਦੀ ਔਰਤ ਨੇ ਭਾਜਪਾ ਵਿਧਾਇਕ ''ਤੇ ਲਾਇਆ ਦੋਸ਼

ਬੈਂਗਲੁਰੂ - ਬੇਂਗਲੁਰੂ ਦੀ ਇਕ ਔਰਤ ਨੇ ਭਾਜਪਾ ਵਿਧਾਇਕ ਐੱਨ. ਮੁਨੀਰਤਨ ਨਾਇਡੂ ’ਤੇ ਜਬਰ-ਜ਼ਿਨਾਹ, ਧਮਕਾਉਣ ਅਤੇ ਉਸ ਦੁਆਰਾ ਕਥਿਤ ਤੌਰ ’ਤੇ ਚਲਾਏ ਜਾ ਰਹੇ ਹਨੀ-ਟ੍ਰੈਪ ਰਿੰਗ ਵਿਚ ਹਿੱਸਾ ਲੈਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ।

ਔਰਤ ਨੇ ਦੋਸ਼ ਲਾਇਆ ਹੈ ਕਿ ਨੇਤਾ ਨੇ ਕਈ ਮੌਕਿਆਂ ’ਤੇ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਵਿਚ ‘ਵਿਧਾਨ ਸੌਧਾ’ ਵੀ ਸ਼ਾਮਲ ਹੈ -ਜੋ ਕਰਨਾਟਕ ਦੀ ਰਾਜ ਵਿਧਾਨ ਸਭਾ ਦੀ ਸੀਟ ਵਜੋਂ ਕੰਮ ਕਰਦਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਔਰਤ ਨੇ ਦੋਸ਼ ਲਾਇਆ ਹੈ ਕਿ ਬੇਂਗਲੁਰੂ ਦੇ ਆਰ. ਆਰ. ਮੁਨੀਰਤਨ ਨੇ ਵਿਧਾਨ ਸੌਧਾ ਵਿਖੇ ਆਪਣੀ ਸਰਕਾਰੀ ਕਾਰ ਅਤੇ ਉਸ ਦੇ ਮਾਲਕੀ ਵਾਲੇ ਗੋਦਾਮ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ।

ਮੁਨੀਰਤਨ ਨਾਇਡੂ ਨੂੰ ਪਹਿਲਾਂ ਇਕ ਠੇਕੇਦਾਰ ਨੂੰ ਧਮਕਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਵੀਰਵਾਰ ਨੂੰ ਇਕ ਔਰਤ ਨੇ ਰਾਮਨਗਰ ਜ਼ਿਲੇ ਦੀ ਕਾਗਲੀਪੁਰਾ ਪੁਲਸ ਕੋਲ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਦੋਸ਼ ਲਾਇਆ ਗਿਆ ਕਿ ਭਾਜਪਾ ਨੇਤਾ ਉਸ ਨੂੰ ਮੁਤਿਆਲਨਗਰ ਸਥਿਤ ਆਪਣੇ ਗੋਦਾਮ ਵਿਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।

ਉੱਥੇ ਹੀ ਮੁਨੀਰਤਨ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਇਹ ਉਸ ਦੇ ਵਿਰੋਧੀਆਂ ਦੁਆਰਾ ਰਚੀ ਗਈ ‘ਸਾਜ਼ਿਸ਼’ ਹੈ।


author

Inder Prajapati

Content Editor

Related News