ਕਿਸਮਤ ਚਮਕਾਉਣ ਦਾ ਝਾਂਸਾ ਦੇ ਕੇ ਕੀਤਾ ਜਬਰ-ਜ਼ਨਾਹ
Wednesday, Jan 24, 2018 - 02:59 AM (IST)
ਮੁੰਬਈ— ਏਂਟੌਪ ਹਿੱਲ ਪੁਲਸ ਨੇ ਇਕ ਐੱਮ. ਏ. ਪਾਸ ਢੌਂਗੀ ਬਾਬਾ ਨੂੰ ਜਬਰ-ਜ਼ਨਾਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸੰਤਾਨਹੀਣਤਾ ਦਾ ਸ਼ਿਕਾਰ ਦੀਪਕ (ਕਾਲਪਨਿਕ ਨਾਂ) ਦੀ ਮੁਲਾਕਾਤ ਧਨੰਜੈ ਮਿਸ਼ਰਾ ਨਾਲ ਹੋਈ।
ਖੁਦ ਨੂੰ ਚਮਤਕਾਰੀ ਬਾਬਾ ਦੱਸਣ ਵਾਲਾ ਧਨੰਜੈ ਆਪਣੇ ਮੰਤਰਾਂ ਦੀ ਸ਼ਕਤੀ ਨਾਲ ਦੀਪਕ ਨੂੰ ਸੰਤਾਨ ਪ੍ਰਾਪਤੀ ਵਿਚ ਮਦਦ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਘਰ ਵਿਚ ਰਹਿ ਰਿਹਾ ਸੀ। ਚਮਤਕਾਰੀ ਬਾਬਾ ਬਾਰੇ ਸੁਣ ਕੇ ਦੀਪਕ ਦੇ ਇਕ ਦੋਸਤ ਨੇ ਧਨੰਜੈ ਮਿਸ਼ਰਾ ਨੂੰ ਆਪਣੇ ਘਰ ਬੁਲਾਇਆ। ਉਥੇ ਧਨੰਜੈ ਨੇ ਮੰਤਰਾਂ ਦੀ ਮਦਦ ਨਾਲ ਸੰਦੀਪ ਦੀ ਛੋਟੀ ਬੇਟੀ ਦੀ ਕਿਸਮਤ ਚਮਕਾਉਣ ਦੇ ਬਹਾਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਫਿਰ ਵੱਡੀ ਬੇਟੀ ਨਾਲ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਾਮਲੇ ਨੂੰ ਸਮਝ ਗਈ। ਉਕਤ ਪਰਿਵਾਰ ਦੀ ਸ਼ਿਕਾਇਤ 'ਤੇ ਧਨੰਜੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
