ਕੇਰਲ ਦੇ ਚਰਚ ''ਚ ਔਰਤ ਨਾਲ ਰੇਪ 4 ਪਾਦਰੀਆਂ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ

Tuesday, Jul 03, 2018 - 01:47 AM (IST)

ਕੇਰਲ ਦੇ ਚਰਚ ''ਚ ਔਰਤ ਨਾਲ ਰੇਪ 4 ਪਾਦਰੀਆਂ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ

ਕੋਟਾਯਮ — ਕੇਰਲ ਦੇ ਕੋਟਾਯਮ ਸ਼ਹਿਰ 'ਚ ਪੁਲਸ ਨੇ ਚਾਰ ਪਾਦਰੀਆਂ ਵਿਰੁੱਧ ਰੇਪ ਤੇ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਇਕ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਨਾਲ ਪਾਦਰੀਆਂ ਨੇ ਰੇਪ ਕੀਤਾ ਤੇ ਉਸ ਨੂੰ ਬਲੈਕਮੇਲ ਕੀਤਾ। ਇਸ ਤੋਂ ਪਹਿਲਾਂ ਔਰਤ ਦੇ ਪਤੀ ਦੀ ਸ਼ਿਕਾਇਤ ਮਗਰੋਂ 5 ਪਾਦਰੀਆਂ ਨੂੰ ਮਲੰਕਰਾ ਆਰਥੋਡਾਕਸ ਸੀਰੀਅਨ ਚਰਚ ਨੇ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ।
ਔਰਤ ਦੇ ਪਤੀ ਦਾ ਦੋਸ਼ ਹੈ ਕਿ ਇਨ੍ਹਾਂ ਪਾਦਰੀਆਂ ਨੇ ਚਰਚ 'ਚ ਈਸ਼ਵਰ ਦੇ ਸਾਹਮਣੇ ਪਾਪ ਮੰਨਣ ਆਈ ਔਰਤ ਦੇ ਨਾਲ ਇਹ ਕਾਰਾ ਕੀਤਾ। ਚਰਚ ਨੇ ਵੀ ਇਸ ਮਾਮਲੇ 'ਚ  ਇਕ ਅੰਦਰੂਨੀ ਜਾਂਚ ਸ਼ੁਰੂ ਕੀਤੀ। ਚਰਚ ਦੇ ਬੁਲਾਰੇ ਨੇ ਕਿਹਾ ਕਿ ਸੋਸ਼ਲ ਮੀਡੀਆ 'ਚ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਲਈ ਚਰਚ ਜਾਂਚ ਕਮੇਟੀ ਦੀ ਰਿਪੋਰਟ ਦੀ ਉਡੀਕ ਕਰੇਗੀ।


Related News