ਬਲਾਤਕਾਰ ਵਾਲੇ ਬਿਆਨ ਉੱਤੇ ਘਿਰੀ ਭਾਜਪਾ ਸੰਸਦ ਮੈਂਬਰ ਰੂਪਾ ਗਾਂਗੁਲੀ, ਐਫ.ਆਈ.ਆਰ ਦਰਜ

07/15/2017 6:24:54 PM

ਨਵੀਂ ਦਿੱਲੀ— ਪੱਛਮੀ ਬੰਗਾਲ 'ਚ ਔਰਤਾਂ 'ਤੇ ਦਿੱਤੇ ਵਿਵਾਦਿਤ ਬਿਆਨ ਦੇ ਬਾਅਦ ਭਾਜਪਾ ਸੰਸਦ ਮੈਂਬਰ ਰੂਪਾ ਗਾਂਗੁਲੀ ਵਿਰੋਧੀ ਦਲ ਦੇ ਨਿਸ਼ਾਨੇ 'ਤੇ ਹੈ। ਗਾਂਗੁਲੀ ਖਿਲਾਫ ਨਾਰਥ24 ਪਰਗਨਾ ਜ਼ਿਲੇ ਦੇ ਨਿਮਤਾ ਪੁਲਸ ਸਟੇਸ਼ਨ 'ਚ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਬਾਅਦ ਉਨ੍ਹਾਂ ਦੇ ਖਿਲਾਫ ਆਈ.ਪੀ.ਸੀ ਧਾਰਾ 505 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਚਾਰੇ ਪਾਸੇ ਆਲੋਚਨਾ ਨਾਲ ਘਿਰੀ ਹੋਣ ਦੇ ਬਾਵਜੂਦ ਗਾਂਗੁਲੀ ਆਪਣੇ ਰੁੱਖ 'ਤੇ ਕਾਇਮ ਹੈ। ਸ਼ਨੀਵਾਰ ਨੂੰ ਦਿੱਤੇ ਆਪਣੇ ਤਾਜ਼ਾ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ 15 ਦਿਨ ਵੀ ਜ਼ਿਆਦਾ ਹਨ, ਉਸ ਨਾਲ ਘੱਟ ਸਮੇਂ 'ਚ ਬੰਗਾਲ ਜਾਉਣ ਵਾਲੀ ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋ ਜਾਣਗੀਆਂ।


ਸੰਸਦ ਰੂਪ ਗਾਂਗੁਲੀ ਨੇ ਕਿਹਾ ਸੀ ਮੈਂ ਸਾਰੀ ਪਾਰਟੀਆਂ ਅਤੇ ਮਮਤਾ ਸਰਕਾਰ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਇਹ ਹੀ ਕਹਾਂਗੀ ਕਿ ਆਪਣੀ ਨੂੰਹ-ਬੇਟੀਆਂ ਨੂੰ ਬਿਨਾਂ ਮਮਤਾ ਦੇ ਸਮਰਥਨ ਲਈ 15 ਦਿਨ ਲਈ ਬੰਗਾਲ ਭੇਜ ਦੇਣ ਅਤੇ ਜੇਕਰ ਉਹ ਬਿਨਾਂ ਬਲਾਤਕਾਰ ਦਾ ਸ਼ਿਕਾਰ ਹੋ ਕੇ ਵਾਪਸ ਆ ਜਾਣ ਤਾਂ ਮੈਂ ਦੇਖਾਂਗੀ। ਰੂਪਾ ਗਾਂਗੁਲੀ ਦੇ ਬਿਆਨ ਦੇ ਬਾਅਦ ਬੀ.ਜੇ.ਪੀ ਨੇਤਾ ਉਨ੍ਹਾਂ ਦਾ ਬਚਾਅ ਕਰਦੇ ਨਜ਼ਰ ਆਏ। ਭਾਜਪਾ ਨੇਤਾ ਰਾਹੁਲ ਸਿੰਨ੍ਹਾ ਨੇ ਕਿਹਾ ਕਿ ਬੰਗਾਲ 'ਚ ਔਰਤਾਂ ਦੀ ਸਥਿਤੀ ਬਹੁਤ ਖਰਾਬ ਹੈ। ਲੋਕਾਂ ਨੂੰ ਸ਼ਾਬਦਿਕ ਅਰਥ 'ਤੇ ਜਾਣ ਦੀ ਜਗ੍ਹਾ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।

 


Related News