ਆਨਲਾਈਨ ਸੱਟੇਬਾਜ਼ੀ ਐਪ ਮਾਮਲਾ : ਅਦਾਕਾਰ ਰਾਣਾ ਦੱਗੂਬਾਤੀ ਤੋਂ SIT ਨੇ ਕੀਤੀ ਪੁੱਛਗਿੱਛ
Saturday, Nov 15, 2025 - 11:42 PM (IST)
ਹੈਦਰਾਬਾਦ, (ਭਾਸ਼ਾ)- ਅਦਾਕਾਰ ਰਾਣਾ ਦੱਗੂਬਾਤੀ ਆਨਲਾਈਨ ਸੱਟੇਬਾਜ਼ੀ ਐਪ ਦੇ ਕਥਿਤ ਪ੍ਰਚਾਰ ਨਾਲ ਸਬੰਧਤ ਮਾਮਲੇ ’ਚ ਪੁੱਛਗਿੱਛ ਲਈ ਸ਼ਨੀਵਾਰ ਨੂੰ ਤੇਲੰਗਾਨਾ ’ਚ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਏ।
ਤੇਲੰਗਾਨਾ ਸਰਕਾਰ ਨੇ ਗ਼ੈਰ-ਕਾਨੂੰਨੀ ਸੱਟੇਬਾਜ਼ੀ ਸਰਗਰਮੀਆਂ ’ਤੇ ਲਗਾਮ ਲਾਉਣ ਅਤੇ ਆਨਲਾਈਨ ਸੱਟੇਬਾਜ਼ੀ ਐਪ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਲਈ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ (ਸੀ. ਆਈ. ਡੀ.) ਦੀ ਪੂਰਨ ਨਿਗਰਾਨੀ ’ਚ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਹੈ। ਦੱਗੂਬਾਤੀ ਨੇ ਪੱਤਰਕਾਰਾਂ ਨੂੰ ਕਿਹਾ, “ਜੋ ਹੋਇਆ ਸੋ ਹੋਇਆ, ਅਤੇ ਹੁਣ ਅਸੀਂ ਇਸ ਗੇਮਿੰਗ ਐਪ ਬਾਰੇ ਸਹੀ ਸੁਨੇਹਾ ਦੇਣ ਲਈ ਸਹੀ ਤਰੀਕੇ ਅਪਣਾਉਣ ਜਾ ਰਹੇ ਹਾਂ।’’ ਤੇਲੰਗਾਨਾ ਗੇਮਿੰਗ ਕਾਨੂੰਨ 2017 ਦੇ ਤਹਿਤ ਹਰ ਤਰ੍ਹਾਂ ਦੀ ਆਨਲਾਈਨ ਸੱਟੇਬਾਜ਼ੀ ’ਤੇ ਪਾਬੰਦੀ ਹੈ।
