ਗਰੀਬੀ 'ਚੋਂ ਨਿਕਲ ਕੇ ਪਾਸਵਾਨ ਬਣਨ ਵਾਲੇ ਸੀ DSP ਪਰ ਇੰਝ ਬਦਲ ਗਈ ਕਿਸਮਤ

10/08/2020 11:13:29 PM

ਪਟਨਾ/ਦਿੱਲੀ— ਲਾਲੂ, ਰਾਮਵਿਲਾਸ ਪਾਸਵਾਨ ਅਤੇ ਨਿਤੀਸ਼ ਇਕੋ ਰੁੱਖ ਦੇ ਪੱਤੇ ਕਹੇ ਜਾ ਸਕਦੇ ਹਨ। ਤਿੰਨਾਂ ਵਿਚ ਇਕ ਗੱਲ ਸਾਂਝੀ ਹੈ ਕਿ ਉਨ੍ਹਾਂ ਨੇ ਗਰੀਬੀ ਵਿਰੁੱਧ ਸੰਘਰਸ਼ ਕੀਤਾ ਅਤੇ ਅੰਤ ਵਿਚ ਉਹ ਮੁਕਾਮ ਹਾਸਲ ਕਰ ਲਿਆ ਜਿਸ ਦਾ ਹਰ ਨੇਤਾ ਸੁਫ਼ਨਾ ਲੈਂਦਾ ਹੈ।

ਰਾਮਵਿਲਾਸ ਪਾਸਵਾਨ ਦਾ ਜਨਮ 5 ਜੁਲਾਈ 1946 ਨੂੰ ਖਗੜੀਆ ਦੇ ਦੂਰ-ਦੁਰਾਡੇ ਦਿਹਾਤੀ ਕਸਬੇ ਸ਼ਹਰਬੰਨੀ ਵਿਚ ਹੋਇਆ ਸੀ। ਰਾਮ ਵਿਲਾਸ ਆਪਣੇ ਪਿਤਾ ਜਾਮੁਨ ਪਾਸਵਾਨ ਦੇ ਤਿੰਨ ਬੱਚਿਆਂ ਵਿਚੋਂ ਸਭ ਤੋਂ ਵੱਡਾ ਸਨ, ਉਨ੍ਹਾਂ ਤੋਂ ਬਾਅਦ ਪਸ਼ੂਪਤੀ ਪਾਰਸ ਅਤੇ ਰਾਮਚੰਦਰ ਪਾਸਵਾਨ ਸਨ। ਪਿਤਾ ਨੇ ਤਿੰਨ ਭਰਾਵਾਂ ਨੂੰ ਕਾਫ਼ੀ ਗਰੀਬੀ ਵਿਚ ਪਾਲਿਆ ਪਰ ਰਾਮ ਵਿਲਾਸ ਸ਼ੁਰੂ ਤੋਂ ਹੀ ਇਕ ਜੁਝਾਰੂ ਸਨ, ਉਨ੍ਹਾਂ ਨੇ ਸ਼ਹਰਬੰਨੀ ਤੋਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐੱਮ. ਏ. ਅਤੇ ਐੱਲ. ਐੱਲ. ਬੀ. ਕੀਤੀ।
 

ਜਦੋਂ ਰਾਮ ਵਿਲਾਸ ਡੀ. ਐੱਸ. ਪੀ. ਬਣ ਰਹੇ ਸਨ
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ ਯੂ. ਪੀ. ਐੱਸ. ਸੀ. ਲਈ ਤਿਆਰੀ ਕੀਤੀ ਸਗੋਂ ਇਸ ਨੂੰ ਪਾਸ ਵੀ ਕੀਤਾ। ਰਾਮ ਵਿਲਾਸ ਨੂੰ ਡੀ. ਐੱਸ. ਪੀ. ਦੇ ਅਹੁਦੇ ਲਈ ਚੁਣਿਆ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਉਨ੍ਹਾਂ ਦੀ ਚੋਣ ਯੂ. ਪੀ. ਐੱਸ. ਲਈ ਹੋਈ ਉਦੋਂ ਹੀ ਉਹ ਸਮਾਜਵਾਦੀ ਨੇਤਾ ਰਾਮ ਸਜੀਵਨ ਦੇ ਸੰਪਰਕ 'ਚ ਆਏ ਅਤੇ ਰਾਜਨੀਤੀ ਦਾ ਰੁਖ਼ ਕਰ ਲਿਆ। 1969 'ਚ ਉਹ ਅਲੌਲੀ ਵਿਧਾਨ ਸਭਾ ਤੋਂ ਸੰਯੁਕਤ ਸੋਸ਼ਲਿਸਟ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਤੇ ਵਿਧਾਨ ਸਭਾ ਪਹੁੰਚੇ। ਇਸ ਤੋਂ ਬਾਅਦ ਪਾਸਵਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 1974 'ਚ ਉਹ ਲੋਕਦਲ ਦੇ ਜਨਰਲ ਸਕੱਤਰ ਬਣੇ। 1960 'ਚ ਉਨ੍ਹਾਂ ਦਾ ਵਿਆਹ ਰਾਜਕੁਮਾਰੀ ਦੇਵੀ ਨਾਲ ਹੋਇਆ ਸੀ ਪਰ 1981 'ਚ ਉਨ੍ਹਾਂ ਨੇ ਤਲਾਕ ਲੈ ਕੇ 1983 'ਚ ਦੂਜਾ ਵਿਆਹ ਰੀਨਾ ਸ਼ਰਮਾ ਨਾਲ ਕਰਾ ਲਿਆ। ਉਨ੍ਹਾਂ ਦੀਆਂ ਦੋਹਾਂ ਪਤਨੀਆਂ ਤੋਂ ਤਿੰਨ ਧੀਆਂ ਤੇ ਇਕ ਪੁੱਤਰ ਹੈ। ਪਾਸਵਾਨ ਨੇ ਪਟਨਾ ਯੂਨੀਵਰਸਿਟੀ ਤੋਂ ਐੱਮ. ਏ. ਅਤੇ ਐੱਲ. ਐੱਲ. ਬੀ. ਕੀਤੀ ਕੀਤੀ ਸੀ।

PunjabKesari
ਰਾਜਨੀਤਕ ਸਫ਼ਰ-
ਪਾਸਵਾਨ ਪੂਰੇ ਪੰਜ ਦਹਾਕਿਆਂ ਤੱਕ ਬਿਹਾਰ ਅਤੇ ਦੇਸ਼ ਦੀ ਰਾਜਨੀਤੀ 'ਚ ਛਾਏ ਰਹੇ। ਇਸ ਦੌਰਾਨ ਉਨ੍ਹਾਂ ਨੇ ਦੋ ਵਾਰ ਲੋਕ ਸਭਾ ਚੋਣਾਂ 'ਚ ਰਿਕਾਰਡ ਤੋੜ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਨਾਮ ਇਕ ਹੋਰ ਰਿਕਾਰਡ ਵੀ ਹੈ ਜੋ ਸ਼ਾਇਦ ਕੋਈ ਹੋਰ ਨੇਤਾ ਨਾ ਬਣਾ ਸਕਿਆ ਹੋਵੇ ਅਤੇ ਉਹ ਇਹ ਕਿ ਰਾਮਵਿਲਾਸ ਪਾਸਵਾਨ ਦੇਸ਼ ਦੇ 6 ਪ੍ਰਧਾਨ ਮੰਤਰੀਆਂ ਦੇ ਮੰਤਰੀ ਮੰਡਲ 'ਚ ਮੰਤਰੀ ਰਹੇ ਸਨ। ਰਾਜਨੀਤੀ 'ਚ ਅੱਗੇ ਕੀ ਹੋਣ ਵਾਲਾ ਹੈ, ਇਸ ਨੂੰ ਉਹ ਸਮੇਂ ਤੋਂ ਪਹਿਲਾਂ ਹੀ ਸਮਝ ਜਾਂਦੇ ਸਨ। ਇਸ ਲਈ ਆਰ. ਜੀ. ਡੀ. ਸੁਪਰੀਮੋ ਲਾਲੂ ਯਾਦਵ ਨੇ ਉਨ੍ਹਾਂ ਨੂੰ ਰਾਜਨੀਤੀ ਦਾ ਮੌਸਮ ਵਿਗਿਆਨੀ ਤੱਕ ਕਰਾਰ ਦੇ ਦਿੱਤਾ ਸੀ। ਪਾਸਵਾਨ 6 ਵਾਰ ਕੇਂਦਰੀ ਮੰਤਰੀ ਰਹੇ। 1989 'ਚ ਪਹਿਲੀ ਵਾਰ ਕੇਂਦਰੀ ਕਿਰਤ ਮੰਤਰੀ, 1996 'ਚ ਰੇਲ ਮੰਤਰੀ, 1999 'ਚ ਸੰਚਾਰ ਮੰਤਰੀ, 2002 'ਚ ਕੋਲਾ ਮੰਤਰੀ, 2014 ਅਤੇ 2016 'ਚ ਖੁਰਾਕ ਤੇ ਖਪਤਕਾਰ ਸੁਰੱਖਿਆ ਮੰਤਰੀ।


Sanjeev

Content Editor

Related News