ਰਾਮਗੜ੍ਹ ਪੁਲਸ ਨੇ 5 ਨਕਸਲੀਆਂ ਨੂੰ ਕੀਤਾ ਗ੍ਰਿਫਤਾਰ

Saturday, Jun 09, 2018 - 11:21 PM (IST)

ਰਾਮਗੜ੍ਹ ਪੁਲਸ ਨੇ 5 ਨਕਸਲੀਆਂ ਨੂੰ ਕੀਤਾ ਗ੍ਰਿਫਤਾਰ

ਰਾਮਗੜ੍ਹ—ਰਾਮਗੜ੍ਹ ਜ਼ਿਲੇ 'ਚ ਝਾਰਖੰਡ ਜਨ-ਮੁਕਤੀ ਪ੍ਰੀਸ਼ਦ (ਜੇ. ਜੇ. ਐੱਮ. ਪੀ.) ਦੇ 5 ਨਕਸਲੀਆਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਨਕਸਲੀਆਂ ਨੇ ਹਾਲ ਹੀ 'ਚ ਜਬਰਨ ਵਸੂਲੀ ਦੇ ਇਰਾਦੇ ਨਾਲ ਇਕ ਨਿਰਮਾਣ ਕੰਪਨੀ ਦੇ ਕੈਂਪ 'ਤੇ ਹਮਲਾ ਕੀਤਾ ਸੀ। ਇਹ ਕੰਪਨੀ ਕੋਡਰਮਾ-ਰਾਂਚੀ ਵਡਕਾਕਾਨਾ ਰੇਲ ਪ੍ਰਾਜੈਕਟ ਦਾ ਕੰਮ ਦੇਖ ਰਹੀ ਹੈ। ਰਾਮਗੜ੍ਹ ਪੁਲਸ ਪ੍ਰਧਾਨ ਵਿਜੇ ਲਕਸ਼ਮੀ ਨੇ ਗ੍ਰਿਫਤਾਰ ਨਕਸਲੀਆਂ ਨੂੰ ਅੱਜ ਮੀਡੀਆ ਦੇ ਸਾਹਮਣੇ ਪੇਸ਼ ਕੀਤਾ।

 


Related News