ਸੂਰਤ ਦੇ ਕਲਾਕਾਰ ਦੀ ਅਨੋਖੀ ਕਲਾ, 9,999 ਹੀਰਿਆਂ ਨਾਲ ਬਣਾ ਦਿੱਤਾ ਰਾਮ ਮੰਦਰ, ਖ਼ੂਬ ਵਾਇਰਲ ਹੋ ਰਹੀ ਵੀਡੀਓ
Sunday, Jan 21, 2024 - 06:22 PM (IST)
ਸੂਰਤ- ਅਯੁੱਧਿਆ 'ਚ ਕੱਲ ਯਾਨੀ ਸੋਮਵਾਰ ਨੂੰ ਹੋਣ ਜਾ ਰਹੇ ਰਾਮ ਮੰਦਰ ਦੇ ਉਦਘਾਟਨ ਅਤੇ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੂਰੇ ਦੇਸ਼ 'ਚ ਇਸ ਸਮੇਂ ਉਤਸ਼ਾਹ ਦਾ ਮਾਹੌਲ ਹੈ। ਹਰ ਦੇਸ਼ਵਾਸੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਭਗਵਾਨ ਰਾਮ ਆਪਣੇ ਮੰਦਰ 'ਚ ਵਿਰਾਜਨਗੇ। ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਦੇਸ਼ ਭਰ 'ਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਉਥੇ ਹੀ ਦੇਸ਼ ਭਰ ਤੋਂ ਲੋਕ ਆਪਣੇ ਭਗਵਾਨ ਰਾਮਲਲਾ ਲਈ ਕਈ ਭੇਂਟਾਂ ਵੀ ਭੇਜ ਰਹੇ ਹਨ। ਨਾਲ ਹੀ ਕਿਤੇ ਪੈਨਸਿਲ ਦੀ ਨੋਕ 'ਤੇ ਭਗਵਾਨ ਰਾਮ ਦੀ ਮੂਰਤੀ ਬਣਾਈ ਗਈ ਹੈ, ਤਾਂ ਕਿਤੇ ਸੈਂਡ ਆਰਟਿਸਟ ਨੇ ਰਾਮ ਮੰਦਰ ਦੀ ਕਲਾਕ੍ਰਿਤੀ ਬਣਾਈ ਹੈ। ਉਥੇ ਹੀ ਹੁ ਗੁਜਰਾਤ ਦੇ ਸੂਰਤ 'ਚ ਇਕ ਕਲਾਕਾਰ ਨੇ ਹੀਰਿਆਂ ਦਾ ਇਸਤੇਮਾਲ ਕਰਦੇ ਹੋਏ ਅਯੁੱਧਿਆ ਦੇ ਰਾਮ ਮੰਦਰ ਦੀ ਕਲਾਕ੍ਰਿਤੀ ਬਣਾਈ ਹੈ। ਸੂਰਤ ਦੇ ਕਲਾਕਾਰ ਨੇ ਰਾਮ ਮੰਦਰ ਦੀ ਕਲਾਕ੍ਰਿਤੀ ਬਣਾਉਣ ਲਈ 9,999 ਹੀਰਿਆਂ ਦਾ ਇਸਤੇਮਾਲ ਕੀਤਾ ਹੈ।
ਇਹ ਵੀ ਪੜ੍ਹੋ- 400 ਕਿਲੋ ਦਾ ਤਾਲਾ ਪਹੁੰਚਿਆ ਅਯੁੱਧਿਆ, 30 ਕਿਲੋ ਦੀ ਲਗਦੀ ਹੈ ਚਾਬੀ (ਵੀਡੀਓ)
#WATCH | Gujarat: An artist from Surat created artwork of Ayodhya's Ram temple, using 9,999 diamonds. (20.01) pic.twitter.com/kSRte0uhsA
— ANI (@ANI) January 20, 2024
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
22 ਜਨਵਰੀ ਨੂੰ ਹੋਵੇਗੀ ਪ੍ਰਾਣ ਪ੍ਰਤਿਸ਼ਠਾ
22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਹੋਣ ਜਾ ਰਿਹਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਿਕ ਰਸਮਾਂ 'ਚ ਸ਼ਾਮਲ ਹੋਣਗੇ। ਇਸ ਸਮਾਰੋਹ ਦੇ ਅਗਲੇ ਹੀ ਦਿਨ ਇਸ ਮੰਦਰ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸਮਾਗਮ ਵਾਲੀ ਥਾਂ 'ਤੇ ਸੰਤਾਂ ਅਤੇ ਉੱਘੀਆਂ ਹਸਤੀਆਂ ਸਮੇਤ 7,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਨਗੇ। ਲੱਖਾਂ ਲੋਕਾਂ ਦੇ ਇਸ ਪ੍ਰੋਗਰਾਮ ਨੂੰ ਟੈਲੀਵਿਜ਼ਨ ਅਤੇ ਆਨਲਾਈਨ ਪਲੇਟਫਾਰਮਾਂ 'ਤੇ ਲਾਈਵ ਦੇਖਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ਪਹੁੰਚੇ ਵਿਦੇਸ਼ੀ ਸ਼ਰਧਾਲੂ, ਲਗਾਏ 'ਜੈ ਸ਼੍ਰੀ ਰਾਮ' ਦੇ ਜੈਕਾਰੇ