ਰਾਮ ਮੰਦਰ ਦੇ ਦਾਨ ਦੇ ਵਿੱਤੀ ਪ੍ਰਬੰਧਨ ਮਾਮਲੇ ''ਚ ਤੁਰੰਤ ਸੁਣਵਾਈ ਤੋਂ ਹਾਈ ਕੋਰਟ ਦੀ ਨਾਂਹ
Monday, Jun 22, 2026 - 03:26 PM (IST)
ਲਖਨਊ- ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਰਾਮ ਮੰਦਰ 'ਚ ਸ਼ਰਧਾਲੂਆਂ ਵਲੋਂ ਦਿੱਤੇ ਗਏ ਦਾਨ ਦੇ ਵਿੱਤੀ ਪ੍ਰਬੰਧਨ 'ਚ ਬੇਨਿਯਮੀਆਂ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮਾਮਲੇ 'ਚ ਅਜਿਹੀ ਕੋਈ ਸਥਿਤੀ ਨਹੀਂ ਹੈ, ਜਿਸ ਕਾਰਨ ਇਸ ਨੂੰ ਆਮ ਪ੍ਰਕਿਰਿਆ ਤੋਂ ਹਟ ਕੇ ਪਹਿਲ ਦਿੱਤੀ ਜਾਵੇ। ਹਾਈ ਕੋਰਟ ਜਸਟਿਸ ਜੱਜ ਪੰਕਜ ਭਾਟੀਆ ਅਤੇ ਜੱਜ ਅਮਿਤਾਭ ਕੁਮਾਰ ਰਾਏ ਦੀ ਬੈਂਚ ਨੇ ਇਹ ਟਿੱਪਣੀ ਉਸ਼ ਸ਼ਣਏਂ ਕੀਤੀ, ਜਦੋਂ ਪਟੀਸ਼ਨਕਰਤਾ ਮੋਹਿਤ ਅਸ਼ੋਕ ਨੇ ਮਾਮਲੇ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਜਲਦ ਸੁਣਵਾਈ ਦੀ ਮੰਗ ਕੀਤੀ।
ਹਾਲਾਂਕਿ ਬੈਂਚ ਨੇ ਕਿਹਾ ਕਿ ਉਸ ਦੇ ਸਾਹਮਣੇ ਪਹਿਲਾਂ ਤੋਂ ਕਈ ਮਾਮਲੇ ਪੈਂਡਿੰਗ ਹਨ ਅਤੇ ਇਸ ਪਟੀਸ਼ਨ ਨੂੰ ਵਿਸ਼ੇਸ਼ ਪਹਿਲ ਦੇਣ ਦਾ ਕੋਈ ਆਧਾਰ ਨਹੀਂ ਬਣਦਾ। ਕੋਰਟ ਨੇ ਮੌਖਿਕ ਰੂਪ ਨਾਲ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਸ ਮੁੱਦੇ ਦਾ ਨੋਟਿਸ ਲੈ ਚੁੱਕੀ ਹੈ, ਇਸ ਲਈ ਤੁਰੰਤ ਦਖ਼ਲਅੰਦਾਜੀ ਦੀ ਲੋੜ ਨਹੀਂ ਦਿਖਾਈ ਦਿੰਦੀ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਬੈਂਚ ਦੇ ਸਾਹਮਣੇ ਸੂਚੀਬੱਧ 529 ਨਵੇਂ ਮਾਮਲਿਆਂ 'ਚ ਇਹ ਪਟੀਸ਼ਨ 392ਵੇਂ ਸਥਾਨ 'ਤੇ ਸੀ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ 'ਚ ਰਾਮ ਮੰਦਰ 'ਚ ਪ੍ਰਾਪਤ ਦਾਨ ਰਾਸ਼ੀ ਦੀ ਗਲਤ ਵਰਤੋਂ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਨਾਲ ਹੀ, ਉਨ੍ਹਾਂ ਨੇ ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ (ਸੀਏਜੀ) ਤੋਂ ਇਸ ਮਾਮਲੇ ਦਾ ਇਡਟ ਕਰਵਾਉਣ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਹੈ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਸ਼ਰਧਾਲੂਆਂ ਵਲੋਂ ਦਿੱਤੇ ਗਏ ਚੜ੍ਹਾਵੇ ਦੇ ਵਿੱਤੀ ਪ੍ਰਬੰਧਨ 'ਚ ਬੇਨਿਯਮੀਆਂ ਹੋਈਆਂ ਹਨ। ਇਸ ਦੇ ਨਾਲ ਹੀ ਮੰਦਰ 'ਚ ਪ੍ਰਾਪਤ ਦਾਨ ਰਾਸ਼ੀ ਦੇ ਉਪਯੋਗ ਅਤੇ ਪ੍ਰਬੰਧਨ 'ਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਕਰਨ ਲਈ ਨਿਆਇਕ ਦਖ਼ਲਅੰਦਾਜੀ ਦੀ ਮੰਗ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
