ਰੁਚੀ ਖ਼ਤਮ ਹੋਣ ਦੀ ਗੱਲ ਕਹਿ ਕੇ ਪਤਨੀ ਨੂੰ ਨਹੀਂ ਛੱਡ ਸਕਦਾ ਪਤੀ : ਕਰਨਾਟਕ ਹਾਈ ਕੋਰਟ

Tuesday, Jul 21, 2026 - 10:34 AM (IST)

ਰੁਚੀ ਖ਼ਤਮ ਹੋਣ ਦੀ ਗੱਲ ਕਹਿ ਕੇ ਪਤਨੀ ਨੂੰ ਨਹੀਂ ਛੱਡ ਸਕਦਾ ਪਤੀ : ਕਰਨਾਟਕ ਹਾਈ ਕੋਰਟ

ਬੈਂਗਲੁਰੂ (ਏਜੰਸੀ)- ਕਰਨਾਟਕ ਹਾਈ ਕੋਰਟ ਨੇ ਤਲਾਕ ਦੀ ਮੰਗ ਕਰਨ ਵਾਲੇ ਇਕ ਪਤੀ ਦੀ ਅਪੀਲ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਹਿੰਦੂ ਕਾਨੂੰਨ ਦੇ ਤਹਿਤ ਵਿਆਹ ਇਕ ਜਨਮ-ਜਨਮਾਂਤਰ ਦਾ ਸੰਸਕਾਰ ਹੈ, ਨਾ ਕਿ ਕੋਈ ਵਪਾਰਕ ਇਕਰਾਰਨਾਮਾ। ਜਸਟਿਸ ਡੀ. ਕੇ. ਸਿੰਘ ਅਤੇ ਜਸਟਿਸ ਟੀ. ਐੱਮ. ਨਦਾਫ਼ ਦੀ ਬੈਂਚ ਨੇ ਮੈਸੂਰ ਦੀ ਇਕ ਪਰਿਵਾਰਕ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਨੇ ਪਤੀ ਦੀ ਤਲਾਕ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। 

ਹਾਈ ਕੋਰਟ ਨੇ ਕਿਹਾ ਕਿ ਕੋਈ ਵੀ ਜੀਵਨ ਸਾਥੀ ਸਿਰਫ਼ ਇਹ ਕਹਿ ਕੇ ਵਿਆਹ ਤੋਂ ਪਿੱਛੇ ਨਹੀਂ ਹਟ ਸਕਦਾ ਕਿ ਹੁਣ ਉਸ ਦੀ ਰਿਸ਼ਤੇ ਵਿਚ ਕੋਈ ਰੁਚੀ ਨਹੀਂ ਰਹੀ ਹੈ। ਅਪੀਲਕਰਤਾ-ਪਤੀ ਅਤੇ ਜਵਾਬਦੇਹ ਧਿਰ-ਪਤਨੀ ਦਾ ਵਿਆਹ 15 ਦਸੰਬਰ, 2003 ਨੂੰ ਹੋਇਆ ਸੀ। ਇਹ ਇਕ ਅੰਤਰ-ਜਾਤੀ ਪ੍ਰੇਮ ਵਿਆਹ ਸੀ। ਇਸ ਵਿਆਹ ਤੋਂ ਉਨ੍ਹਾਂ ਦੀ ਇਕ ਧੀ ਹੈ, ਜੋ ਹੁਣ ਲਗਭਗ ਬਾਲਗ ਹੋਣ ਵਾਲੀ ਹੈ। ਵਿਆਹ ਦੇ 21 ਸਾਲ ਬਾਅਦ ਦੋਵਾਂ ਵਿਚਾਲੇ ਇਹ ਕਾਨੂੰਨੀ ਵਿਵਾਦ ਸ਼ੁਰੂ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News