ਰਾਮ ਮੰਦਰ ਚੜ੍ਹਾਵਾ ਜਾਂਚ : ਫੁੱਲਾਂ ਦੀ ਖਰੀਦ ਤੇ ਆਯੋਜਨਾਂ ਦੇ ਖਰਚੇ ’ਚ ਗੜਬੜੀ ਦੇ ਸੰਕੇਤ, SIT ਨੇ ਵਧਾਇਆ ਘੇਰਾ

Sunday, Aug 02, 2026 - 07:35 AM (IST)

ਰਾਮ ਮੰਦਰ ਚੜ੍ਹਾਵਾ ਜਾਂਚ : ਫੁੱਲਾਂ ਦੀ ਖਰੀਦ ਤੇ ਆਯੋਜਨਾਂ ਦੇ ਖਰਚੇ ’ਚ ਗੜਬੜੀ ਦੇ ਸੰਕੇਤ, SIT ਨੇ ਵਧਾਇਆ ਘੇਰਾ

ਅਯੁੱਧਿਆ (ਇੰਟ.) - ਰਾਮ ਮੰਦਰ ਨਾਲ ਸਬੰਧਤ ਚੜ੍ਹਾਵੇ ਅਤੇ ਵਿੱਤੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਹੁਣ ਮੰਦਰ ’ਚ ਆਯੋਜਿਤ ਧਾਰਮਿਕ ਪ੍ਰੋਗਰਾਮਾਂ ਅਤੇ ਉਤਸਵਾਂ ’ਤੇ ਹੋਏ ਖਰਚਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦਾ ਘੇਰਾ ਵਧਣ ਨਾਲ ਹੀ ਫੁੱਲਾਂ ਦੀ ਖਰੀਦ, ਸਜਾਵਟ ਅਤੇ ਭੁਗਤਾਨ ਪ੍ਰਕਿਰਿਆ ’ਚ ਕਥਿਤ ਬੇਨਿਯਮੀਆਂ ਦੇ ਸੰਕੇਤ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਅਨੁਸਾਰ, ਇਕ ਆਯੋਜਨ ’ਚ ਲੱਗਭਗ 7 ਲੱਖ ਰੁਪਏ ਦੇ ਫੁੱਲਾਂ ਦੀ ਸਪਲਾਈ ਦੇ ਬਾਵਜੂਦ 14 ਲੱਖ ਰੁਪਏ ਦਾ ਭੁਗਤਾਨ ਕੀਤੇ ਜਾਣ ਦਾ ਮਾਮਲਾ ਜਾਂਚ ਦੇ ਘੇਰੇ ’ਚ ਆਇਆ ਹੈ। 

ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ

ਇਸ ਸਬੰਧ ਵਿਚ ਐੱਸ. ਆਈ. ਟੀ. ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਭੁਗਤਾਨ ਪ੍ਰਕਿਰਿਆ ’ਚ ਕਿਹੜੇ ਨਿਯਮਾਂ ਦੀ ਪਾਲਣਾ ਕੀਤੀ ਗਈ ਅਤੇ ਕਿਨ੍ਹਾਂ ਲੋਕਾਂ ਦੀ ਭੂਮਿਕਾ ਰਹੀ। ਇਸ ਮਾਮਲੇ ਦੀ ਜਾਂਚ ’ਚ ਝੰਡਾ ਲਹਿਰਾਉਣ ਸਮੇਤ ਹੋਰ ਵੱਡੇ ਆਯੋਜਨਾਂ ’ਚ ਫੁੱਲਾਂ ਦੀ ਸਜਾਵਟ ਅਤੇ ਉਸ ਨੂੰ ਹਟਾਉਣ ਨਾਲ ਜੁੜੇ ਠੇਕਿਆਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਕੁਝ ਮਾਮਲਿਆਂ ’ਚ ਸਜਾਵਟ ਲਈ ਵੱਡੇ ਭੁਗਤਾਨ ਕੀਤੇ ਗਏ ਅਤੇ ਬਾਅਦ ’ਚ ਫੁੱਲ ਹਟਾਉਣ ਦੇ ਕੰਮ ਲਈ ਵੀ ਵੱਖਰੇ ਤੌਰ ’ਤੇ ਵੱਡੀ ਰਕਮ ਖਰਚ ਕੀਤੀ ਗਈ।

ਪੜ੍ਹੋ ਇਹ ਵੀ - "ਮੇਰੇ ਕੋਲੋ ਬਹੁਤ ਵੱਡੀ ਗਲਤੀ ਹੋ ਗਈ", PM Modi ਨੂੰ ਮਾੜਾ ਬੋਲਣ ਵਾਲੀ ਕੁੜੀ ਨੇ ਹੱਥ ਜੋੜ ਮੰਗੀ ਮੁਆਫ਼ੀ

ਇਕ ਟਰੱਸਟੀ ਨੇ ਦਸਤਖ਼ਤ ਕਰਨ ਤੋਂ ਕਰ ਦਿੱਤਾ ਸੀ ਇਨਕਾਰ
ਸੂਤਰਾਂ ਮੁਤਾਬਕ ਇਕ ਹੋਰ ਆਯੋਜਨ ’ਚ ਘੱਟ ਕੀਮਤ ’ਤੇ ਕੰਮ ਕਰਨ ਨੂੰ ਤਿਆਰ ਦੂਜੀ ਕੰਪਨੀ ਨੂੰ ਠੇਕਾ ਨਹੀਂ ਦਿੱਤਾ ਗਿਆ ਅਤੇ ਪੁਰਾਣੇ ਠੇਕੇਦਾਰ ਤੋਂ ਦੁਬਾਰਾ ਕੰਮ ਕਰਵਾਇਆ ਗਿਆ। SIT ਹੁਣ ਠੇਕਾ ਪ੍ਰਕਿਰਿਆ, ਭੁਗਤਾਨ ਸਬੰਧੀ ਦਸਤਾਵੇਜ਼ਾਂ ਅਤੇ ਸਬੰਧਤ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭੁਗਤਾਨ ਨਾਲ ਜੁੜੇ ਦਸਤਾਵੇਜ਼ਾਂ ’ਤੇ ਦਸਤਖ਼ਤ ਨੂੰ ਲੈ ਕੇ ਇਕ ਟਰੱਸਟੀ ਨੇ ਇਤਰਾਜ਼ ਪ੍ਰਗਟਾਇਆ ਸੀ ਅਤੇ ਕਥਿਤ ਤੌਰ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਾਂਚ ਏਜੰਸੀਆਂ ਇਸ ਪਹਿਲੂ ਨੂੰ ਵੀ ਅਹਿਮ ਮੰਨ ਰਹੀਆਂ ਹਨ। ਹਾਲਾਂਕਿ, SIT ਜਾਂ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।

ਪੜ੍ਹੋ ਇਹ ਵੀ - ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਨੌਜਵਾਨ ਦਾ ਕਤਲ, ਕੁੜੀ ਦੀ ਤਸਵੀਰ ਨੂੰ ਲੈ ਕੇ ਹੋਈ ਵਾਰਦਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News