22 ਜੁਲਾਈ ਨੂੰ ਹੋਵੇਗੀ ਰਾਮ ਮੰਦਰ ਟਰੱਸਟ ਦੀ ਅਹਿਮ ਬੈਠਕ, SIT ਦੀ ਅੰਤਿਮ ਰਿਪੋਰਟ ’ਤੇ ਹੋ ਸਕਦੀ ਚਰਚਾ

Monday, Jul 20, 2026 - 08:21 AM (IST)

22 ਜੁਲਾਈ ਨੂੰ ਹੋਵੇਗੀ ਰਾਮ ਮੰਦਰ ਟਰੱਸਟ ਦੀ ਅਹਿਮ ਬੈਠਕ, SIT ਦੀ ਅੰਤਿਮ ਰਿਪੋਰਟ ’ਤੇ ਹੋ ਸਕਦੀ ਚਰਚਾ

ਅਯੁੱਧਿਆ (ਏਜੰਸੀ) - ਰਾਮ ਮੰਦਰ ’ਚ ਚੜ੍ਹਾਵੇ ਦੀ ਕਥਿਤ ਚੋਰੀ ਦੇ ਮਾਮਲੇ ਦਰਮਿਆਨ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਮਹੱਤਵਪੂਰਨ ਬੈਠਕ 22 ਜੁਲਾਈ ਨੂੰ ਅਯੁੱਧਿਆ ’ਚ ਹੋਵੇਗੀ। ਇਸ ਮਹੀਨੇ ਟਰੱਸਟ ਦੀ ਇਹ ਦੂਜੀ ਬੈਠਕ ਹੋਵੇਗੀ, ਜਿਸ ’ਚ ਐੱਸ. ਆਈ. ਟੀ. ਦੀ ਅੰਤਿਮ ਰਿਪੋਰਟ ਉਪਲਬਧ ਹੋਣ ’ਤੇ ਉਸ ’ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਟਰੱਸਟ ਦੇ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਅਨੁਸਾਰ, ਦੁਪਹਿਰ 3 ਵਜੇ ਰਾਮ ਮੰਦਰ ਕੰਪਲੈਕਸ ’ਚ ਵਿਸ਼ੇਸ਼ ਬੈਠਕ ਹੋਵੇਗੀ, ਜਦੋਂ ਕਿ ਸ਼ਾਮ 4 ਵਜੇ ਟਰੱਸਟ ਪ੍ਰਧਾਨ ਮਹੰਤ ਨ੍ਰਿਤ ਗੋਪਾਲ ਦਾਸ ਦੀ ਮਣੀਰਾਮ ਛਾਉਣੀ ਸਥਿਤ ਰਿਹਾਇਸ਼ ’ਤੇ ਨਿਯਮਿਤ ਬੈਠਕ ਕੀਤੀ ਜਾਵੇਗੀ। 

ਪੜ੍ਹੋ ਇਹ ਵੀ - ਸਕੂਲਾਂ ਤੇ ਹਸਪਤਾਲਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਹੋਵੇਗਾ ਬੈਨ! ਕਰਨਾਟਕ ਸਰਕਾਰ ਦਾ ਵੱਡਾ ਫੈਸਲਾ

ਬੈਠਕ ਦੇ ਏਜੰਡੇ ’ਚ 6 ਜੁਲਾਈ ਦੀ ਪਿਛਲੀ ਬੈਠਕ ਅਤੇ ਵਿਸ਼ੇਸ਼ ਬੈਠਕ ਦੀ ਕਾਰਵਾਈ ਦੀ ਪੁਸ਼ਟੀ, ਟਰੱਸਟ ਦੀਆਂ ਵੱਖ-ਵੱਖ ਕਮੇਟੀਆਂ ਦੇ ਮੁੜ-ਗਠਨ ਅਤੇ ਟਰੱਸਟ ਡੀਡ ਨਾਲ ਜੁੜੇ ਵਿਸ਼ਿਆਂ ’ਤੇ ਵਿਚਾਰ ਸ਼ਾਮਲ ਹਨ। ਨਾਲ ਹੀ, ਜੇਕਰ ਉਦੋਂ ਤੱਕ ਐੱਸ. ਆਈ. ਟੀ. ਆਪਣੀ ਅੰਤਿਮ ਰਿਪੋਰਟ ਸੌਂਪ ਦਿੰਦੀ ਹੈ, ਤਾਂ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਰਿਪੋਰਟ ’ਤੇ ਵੀ ਟਰੱਸਟ ਵਿਸਥਾਰਤ ਮੰਥਨ ਕਰੇਗਾ। ਜ਼ਿਕਰਯੋਗ ਹੈ ਕਿ 6 ਜੁਲਾਈ ਨੂੰ ਹੋਈ ਬੈਠਕ ’ਚ ਟਰੱਸਟ ਨੇ ਟਰੱਸਟ ਡੀਡ ’ਚ ਸੋਧ ਦੇ ਸੁਝਾਵਾਂ ਲਈ ਇਕ ਵਿਸ਼ੇਸ਼ ਕਮੇਟੀ ਗਠਿਤ ਕੀਤੀ ਸੀ ਅਤੇ ਸ਼ਰਧਾਲੂਆਂ ਦੀ ਭੇਟ ਦੇ ਰੱਖ-ਰਖਾਅ, ਮੁਲਾਂਕਣ ਅਤੇ ਨਿਪਟਾਰੇ ਲਈ ਨਵੇਂ ਦਿਸ਼ਾ-ਨਿਰਦੇਸ਼ ਤੈਅ ਕੀਤੇ ਸਨ। ਅਜਿਹੇ ’ਚ 22 ਜੁਲਾਈ ਦੀ ਬੈਠਕ ਨੂੰ ਰਾਮ ਮੰਦਰ ਪ੍ਰਸ਼ਾਸਨ ਅਤੇ ਚੜ੍ਹਾਵਾ ਵਿਵਸਥਾ ਨਾਲ ਜੁੜੇ ਭਵਿੱਖ ਦੇ ਫੈਸਲਿਆਂ ਦੀ ਦ੍ਰਿਸ਼ਟੀ ਤੋਂ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ - 4,00,00,000 ਦੀ ਫਿਰੌਤੀ ਮਾਮਲੇ 'ਚ ਪੰਜਾਬ ਪੁਲਸ ਦਾ SHO ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News