ਨਾਬਾਲਿਗਾ ਦਾ ਹੱਥ ਖਿੱਚਣਾ ਤੇ ਸੀਟੀ ਵਜਾਉਣਾ ਸੈਕਸ ਸ਼ੋਸ਼ਣ ਨਹੀਂ : ਹਾਈ ਕੋਰਟ ਦੀ ਅਹਿਮ ਟਿੱਪਣੀ

Monday, Aug 03, 2026 - 10:54 AM (IST)

ਨਾਬਾਲਿਗਾ ਦਾ ਹੱਥ ਖਿੱਚਣਾ ਤੇ ਸੀਟੀ ਵਜਾਉਣਾ ਸੈਕਸ ਸ਼ੋਸ਼ਣ ਨਹੀਂ : ਹਾਈ ਕੋਰਟ ਦੀ ਅਹਿਮ ਟਿੱਪਣੀ

ਚੇਨਈ- ਮਦਰਾਸ ਹਾਈ ਕੋਰਟ ਨੇ ਪੋਕਸੋ ਐਕਟ ਅਧੀਨ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਹਿਮ ਕਾਨੂੰਨੀ ਫਰਕ ਸਪੱਸ਼ਟ ਕੀਤਾ ਹੈ। ਅਦਾਲਤ ਨੇ ਮੰਨਿਆ ਕਿ ਸੀਟੀ ਵਜਾਉਣ ਤੋਂ ਬਾਅਦ ਕਿਸੇ ਨਾਬਾਲਿਗ ਕੁੜੀ ਦਾ ਹੱਥ ਜ਼ਬਰਦਸਤੀ ਖਿੱਚਣਾ ਗਲਤ ਹੈ ਪਰ ਇਹ ਸੈਕਸ ਸ਼ੋਸ਼ਣ ਦੇ ਘੇਰੇ ’ਚ ਨਹੀਂ ਆਉਂਦਾ।

ਮਦਰਾਸ ਹਾਈ ਕੋਰਟ ਨੇ ਇਹ ਟਿੱਪਣੀ ਚੇਨਈ ਦੀ ਇਕ ਵਿਸ਼ੇਸ਼ ਪੋਕਸੋ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਮੰਥਾਈ ਉਰਫ ਮਨੋਗਰਨ ਨਾਂ ਦੇ ਇਕ ਵਿਅਕਤੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕੀਤੀ। ਇਹ ਘਟਨਾ ਮਾਰਚ 2020 ’ਚ ਵਾਪਰੀ ਸੀ। ਉਦੋਂ ਮੁਲਜ਼ਮ ਅਤੇ ਨਾਬਾਲਿਗ ਪੀੜਤਾ ਇਕੋ ਰਿਹਾਇਸ਼ੀ ਕੰਪਲੈਕਸ ਵਿਚ ਰਹਿੰਦੇ ਸਨ। 

1 ਮਾਰਚ 2020 ਨੂੰ ਜਦੋਂ ਕੁੜੀ ਆਪਣੀ ਮਾਸੀ ਦੇ ਘਰ ਖਾਣਾ ਲੈਣ ਜਾ ਰਹੀ ਸੀ ਤਾਂ ਮੁਲਜ਼ਮ ਨੇ ਬਾਲਕੋਨੀ ਤੋਂ ਸੀਟੀ ਮਾਰੀ ਤੇ ਉਸ ਨੂੰ ਬੁਲਾਇਆ। ਜਦੋਂ ਕੁੜੀ ਨੇ ਉਸ ਨੂੰ ਅਣਦੇਖਾ ਕੀਤਾ ਤਾਂ ਉਹ ਹੇਠਾਂ ਆਇਆ, ਉਸ ਦਾ ਹੱਥ ਖਿੱਚਿਆ ਤੇ ਗਲਤ ਇਰਾਦੇ ਨਾਲ ਉਸ ਵੱਲ ਵੇਖ ਕੇ ਮੁਸਕਰਾਇਆ। ਕੁੜੀ ਵੱਲੋਂ ਆਪਣੀ ਮਾਂ ਨੂੰ ਦੱਸਣ ਤੋਂ ਬਾਅਦ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ। ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਮੁਲਜ਼ਮ ਨੂੰ ‘ਜਿਨਸੀ ਸ਼ੋਸ਼ਣ’ ਦਾ ਦੋਸ਼ੀ ਠਹਿਰਾਇਆ ਤੇ ਉਸ ਨੂੰ 3 ਸਾਲ ਦੀ ਸਖ਼ਤ ਕੈਦ ਤੇ 1000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News