ਕਰਨਾਟਕ ਹਾਈ ਕੋਰਟ ਦੀ ਧਾਰਵਾੜ ਬੈਂਚ ਰਚੇਗੀ ਇਤਿਹਾਸ, ਸਾਰੀਆਂ 7 ਬੈਂਚਾਂ ''ਤੇ ਹੋਣਗੀਆਂ ਮਹਿਲਾ ਜੱਜ
Saturday, Jul 25, 2026 - 10:06 AM (IST)
ਨੈਸ਼ਨਲ ਡੈਸਕ- ਕਰਨਾਟਕ ਹਾਈ ਕੋਰਟ ਦਾ ਧਾਰਵਾੜ ਬੈਂਚ 1 ਅਗਸਤ ਨੂੰ ਨਿਆਂਇਕ ਇਤਿਹਾਸ ਬਣਾਉਣ ਜਾ ਰਹੀ ਹੈ। ਪਹਿਲੀ ਵਾਰ ਅਦਾਲਤ ਦੀਆਂ ਸਾਰੀਆਂ 7 ਬੈਂਚਾਂ 'ਚ ਸਿਰਫ਼ ਮਹਿਲਾ ਜੱਜ ਹੀ ਹੋਣੀਆਂ ਅਤੇ ਉਹ ਸਾਰੇ ਕੇਸਾਂ ਦੀ ਸੁਣਵਾਈ ਕਰਨਗੀਆਂ। ਚੀਫ਼ ਜਸਟਿਸ ਦੇ ਨਿਰਦੇਸ਼ਾਂ ਤੋਂ ਬਾਅਦ, ਇਸ ਉਦੇਸ਼ ਲਈ ਇਕ ਵਿਸ਼ੇਸ਼ ਰੋਸਟਰ ਵੀ ਜਾਰੀ ਕੀਤਾ ਗਿਆ ਹੈ। ਸੱਤ ਬੈਂਚਾਂ 'ਚ ਤਿੰਨ ਡਿਵੀਜ਼ਨ ਬੈਂਚ ਅਤੇ ਚਾਰ ਸਿੰਗਲ ਬੈਂਚ ਹੋਣਗੇ, ਜਿਨ੍ਹਾਂ 'ਚ ਕੁੱਲ 10 ਮਹਿਲਾ ਜੱਜ ਹੋਣਗੇ।
ਕਰਨਾਟਕ ਹਾਈ ਕੋਰਟ ਦੇ ਧਾਰਵਾੜ ਬੈਂਚ ਦੇ ਸਾਰੇ ਸੱਤ ਬੈਂਚ 'ਚ ਸਿਰਫ਼ ਇਕ ਜਾਂ ਦੋ ਤਰ੍ਹਾਂ ਦੇ ਮਾਮਲਿਆਂ ਦੀ ਨਹੀਂ ਸਗੋਂ ਦੀਵਾਨੀ, ਅਪਰਾਧਿਕ, ਸੰਵਿਧਾਨਕ, ਟੈਕਸ, ਕਿਰਤ, ਸਿੱਖਿਆ, ਪਰਿਵਾਰਕ ਅਤੇ ਵਪਾਰਕ ਮਾਮਲਿਆਂ ਦੀ ਸੁਣਵਾਈ ਹੋਵੇਗੀ। ਇਹ ਸੁਣਵਾਈਆਂ ਨਿਯਮਿਤ ਤੌਰ 'ਤੇ ਹੋਣਗੀਆਂ। ਇਹ ਪਹਿਲ ਮਹੱਤਵਪੂਰਨ ਹੈ ਕਿਉਂਕਿ ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ 'ਚ ਬਹੁਤ ਘੱਟ ਬੈਂਚ ਪੂਰੀ ਤਰ੍ਹਾਂ ਮਹਿਲਾ ਜੱਜਾਂ ਦੇ ਬਣੇ ਹਨ। ਸੁਪਰੀਮ ਕੋਰਟ 'ਚ ਪਹਿਲੀ ਆਲ-ਮਹਿਲਾ ਬੈਂਚ 2013 'ਚ ਸਥਾਪਿਤ ਕੀਤੀ ਗਈ ਸੀ। ਇਸ ਤੋਂ ਬਾਅਦ, 2018, 2022 ਅਤੇ 2023 'ਚ ਅਜਿਹੇ ਬੈਂਚ ਬਣਾਏ ਗਏ ਸਨ। ਹਾਲਾਂਕਿ, ਸਾਰੀਆਂ ਅਦਾਲਤਾਂ 'ਚ ਸਿਰਫ਼ ਮਹਿਲਾ ਜੱਜਾਂ ਦੀ ਵਿਸ਼ੇਸ਼ ਬੈਠਕ ਦਾ ਮੌਕਾ ਬਹੁਤ ਘੱਟ ਰਿਹਾ ਹੈ। ਇਹ ਹੁਣ ਕਰਨਾਟਕ ਹਾਈ ਕੋਰਟ ਦੇ ਧਾਰਵਾੜ ਬੈਂਚ 'ਚ ਹੋਣ ਵਾਲਾ ਹੈ। ਇਹ ਪਹਿਲ ਹੋਰ ਅਦਾਲਤਾਂ ਲਈ ਇਕ ਉਦਾਹਰਣ ਕਾਇਮ ਕਰ ਸਕਦੀ ਹੈ।
ਹਾਈ ਕੋਰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸਿਰਫ਼ ਕੇਰਲ ਹਾਈ ਕੋਰਟ ਨੇ ਹੀ 2022 'ਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾ ਜੱਜਾਂ ਦਾ ਇਕ ਪੂਰਾ ਬੈਂਚ ਬਣਾਇਆ ਸੀ। ਜਸਟਿਸ ਅਨੂ ਸ਼ਿਵਰਾਮਨ, ਜੋ ਉਸ ਇਤਿਹਾਸਕ ਬੈਂਚ ਦਾ ਹਿੱਸਾ ਸਨ, ਹੁਣ ਕਰਨਾਟਕ ਹਾਈ ਕੋਰਟ 'ਚ ਹਨ ਅਤੇ ਇਸ ਵਿਸ਼ੇਸ਼ ਬੈਠਕ ਲਈ ਧਾਰਵਾੜ 'ਚ ਡਿਵੀਜ਼ਨ ਬੈਂਚ ਦਾ ਵੀ ਹਿੱਸਾ ਹੋਣਗੀਆਂ। ਇਸ ਲਈ 1 ਅਗਸਤ ਨੂੰ ਕੀਤੀ ਗਈ ਇਸ ਪਹਿਲ ਨੂੰ ਭਾਰਤੀ ਨਿਆਂਪਾਲਿਕਾ 'ਚ ਔਰਤਾਂ ਦੀ ਵਧਦੀ ਭਾਗੀਦਾਰੀ ਅਤੇ ਅਗਵਾਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
