ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ''ਚ ਵੱਡੀ ਕਾਰਵਾਈ ; IG ਕਿਰਨ ਐੱਸ. ਦੇ ਹੱਥ ਨਵੀਂ SIT ਦੀ ਕਮਾਨ
Monday, Jul 27, 2026 - 04:09 PM (IST)
ਨੈਸ਼ਨਲ ਡੈਸਕ- ਅਯੁੱਧਿਆ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ 3 ਮੈਂਬਰੀ ਨਵੀਂ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਹੈ। ਸੂਤਰਾਂ ਅਨੁਸਾਰ ਟੀਮ ਦੀ ਕਮਾਨ ਲਖਨਊ ਰੇਂਜ ਦੇ ਆਈ. ਜੀ. ਕਿਰਨ ਐੱਸ. ਨੂੰ ਸੌਂਪੀ ਗਈ ਹੈ।
ਐੱਸ.ਆਈ.ਟੀ. ’ਚ ਅਯੁੱਧਿਆ ਰੇਂਜ ਦੇ ਡੀ.ਆਈ.ਜੀ. ਸੋਮੇਨ ਬਰਮਾ ਅਤੇ ਅਯੁੱਧਿਆ ਦੇ ਐੱਸ.ਐੱਸ.ਪੀ. ਡਾ. ਗੌਰਵ ਗ੍ਰੋਵਰ ਨੂੰ ਮੈਂਬਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਆਈ.ਏ.ਐੱਸ. ਅਧਿਕਾਰੀ ਵਿਜੇ ਵਿਸ਼ਵਾਸ ਪੰਤ ਦੀ ਪ੍ਰਧਾਨਗੀ ਵਾਲੀ ਐੱਸ.ਆਈ.ਟੀ. ਕਰ ਰਹੀ ਸੀ।
ਸੁਪਰੀਮ ਕੋਰਟ ਨੇ 20 ਜੁਲਾਈ ਨੂੰ ਸੁਣਵਾਈ ਦੌਰਾਨ ਅਪਰਾਧਿਕ ਮਾਮਲੇ ਨੂੰ ਦੇਖਦਿਆਂ ਆਈ.ਪੀ.ਐੱਸ. ਅਧਿਕਾਰੀਆਂ ਦੀ ਐੱਸ.ਆਈ.ਟੀ. ਗਠਿਤ ਕਰਨ ਦਾ ਹੁਕਮ ਦਿੱਤਾ ਸੀ। ਸਰਕਾਰ 27 ਜੁਲਾਈ ਨੂੰ ਸੁਪਰੀਮ ਕੋਰਟ ’ਚ ਸਟੇਟਸ ਰਿਪੋਰਟ ਦੇ ਨਾਲ ਨਵੀਂ ਐੱਸ.ਆਈ.ਟੀ. ਦੇ ਗਠਨ ਦੀ ਜਾਣਕਾਰੀ ਪੇਸ਼ ਕਰੇਗੀ।
