ਦੀਵਾਲੀ ਮਨਾਉਣ ਜੇਲ੍ਹ ਤੋਂ ਬਾਹਰ ਆ ਸਕਦੈ ਰਾਮ ਰਹੀਮ, ਪੈਰੋਲ ਦੀ ਪ੍ਰਕਿਰਿਆ ਜਾਰੀ

10/10/2022 2:53:48 PM

ਸਿਰਸਾ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਤੋਂ ਜੇਲ੍ਹ ’ਚੋਂ ਬਾਹਰ ਆ ਸਕਦਾ ਹੈ। ਇਸ ਸਬੰਧ ’ਚ ਪੈਰੋਲ ਨੂੰ ਲੈ ਕੇ ਪ੍ਰਕਿਰਿਆ ਚੱਲ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਮਨਜ਼ੂਰੀ ਮਿਲਦੇ ਹੀ ਕਦੇ ਵੀ ਜੇਲ੍ਹ ’ਚੋਂ ਛੁੱਟੀ ਮਿਲ ਸਕਦੀ ਹੈ। ਇਸ ਵਾਰ ਡੇਰਾ ਮੁਖੀ ਸਿਰਸਾ ਹੈੱਡਕੁਆਰਟਰ ਜਾਂ ਰਾਜਸਥਾਨ ਦੇ ਕਿਸੇ ਡੇਰੇ ’ਚ ਰੁੱਕ ਸਕਦਾ ਹੈ। ਇਸ ਦੀਆਂ ਤਿਆਰੀਆਂ ਵੀ ਡੇਰਾ ਪ੍ਰਬੰਧਨ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਡੇਰਾ ਮੁਖੀ ਇਸ ਸਬੰਧ ’ਚ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦੇ ਚੁੱਕਾ ਹੈ।

ਰਾਮ ਰਹੀਮ ਦੀਵਾਲੀ ਦਾ ਤਿਉਹਾਰ ਜੇਲ੍ਹ ’ਚੋਂ ਬਾਹਰ ਮਨਾ ਸਕਦਾ ਹੈ। ਡੇਰੇ ਦੇ ਸੂਤਰ ਦੱਸਦੇ ਹਨ ਕਿ ਇਸ ਵਾਰ ਡੇਰਾ ਮੁਖੀ ਜਾਂ ਤਾਂ ਸਿਰਸਾ ਡੇਰਾ ਜਾਂ ਫਿਰ ਰਾਜਸਥਾਨ ਦੇ ਕਿਸੇ ਡੇਰੇ ’ਚ ਛੁੱਟੀਆਂ ਬਿਤਾਏਗਾ। ਹਾਲਾਂਕਿ ਡੇਰਾ ਪ੍ਰਬੰਧਨ ਇਸ ਸਬੰਧ ’ਚ ਅਧਿਕਾਰਤ ਰੂਪ ਤੋਂ ਕੁਝ ਵੀ ਬੋਲਣ ਤੋਂ ਬਚ ਰਿਹਾ ਹੈ। ਰਾਮ ਰਹੀਮ ਦੀ ਪੈਰੋਲ ਨੂੰ ਆਦਮਪੁਰ ਜ਼ਿਮਨੀ ਚੋਣ ਅਤੇ ਪ੍ਰਦੇਸ਼ ’ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਨਿਯਮ ਮੁਤਾਬਕ ਡੇਰਾ ਮੁਖੀ ਨੂੰ ਇਕ ਸਾਲ ’ਚ ਕਰੀਬ 90 ਦਿਨ ਦੀ ਛੁੱਟੀ ਮਿਲ ਸਕਦੀ ਹੈ। ਜਿਸ ’ਚ 21 ਦਿਨ ਦੀ ਫਰਲੋ ਅਤੇ 70 ਦਿਨ ਦੀ ਪੈਰੋਲ ਸ਼ਾਮਲ ਹੈ। ਇਸ ਸਾਲ ਫਰਵਰੀ ’ਚ ਰਾਮ ਰਹੀਮ 21 ਦਿਨ ਦੀ ਫਰਲੋ ਲੈ ਚੁੱਕਾ ਹੈ। ਇਸ ਮਗਰੋਂ ਜੂਨ ਮਹੀਨੇ ’ਚ ਇਕ ਮਹੀਨੇ ਦੀ ਪੈਰੋਲ ਲੈ ਚੁੱਕਾ ਹੈ।


Tanu

Content Editor

Related News