ਰਾਮ ਨੌਮੀ ''ਤੇ 13 ਸਾਲਾਂ ਬਾਅਦ ਸ਼ੁਭ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਸੋਨੇ ਵਾਂਗ ਚਮਕੇਗੀ ਕਿਸਮਤ
Saturday, Apr 05, 2025 - 10:47 PM (IST)

ਨੈਸ਼ਨਲ ਡੈਸਕ- 6 ਅਪ੍ਰੈਲ ਨੂੰ ਰਾਮ ਨੌਮੀ ਵਾਲੇ ਦਿਨ ਕੰਜਕ ਪੂਜਨ ਦੇ ਨਾਲ ਹੀ ਚੇਤ ਨਰਾਤੇ ਸਮਾਪਤ ਹੋ ਜਾਣਗੇ। ਇਸ ਵਾਰ ਰਾਮ ਨੌਮੀ ਦਾ ਤਿਉਹਾਰ ਬਹੁਤ ਖਾਸ ਵੀ ਰਹਿਣ ਵਾਲਾ ਹੈ। ਜੋਤਿਸ਼ ਗਣਨਾ ਦੇ ਅਨੁਸਾਰ, ਇਸ ਵਾਰ ਰਾਮ ਨੌਮੀ 'ਤੇ 13 ਸਾਲਾਂ ਬਾਅਦ ਇਕ ਬੜਾ ਹੀ ਵਿਲੱਖਣ ਸੰਯੋਗ ਬਣਨ ਵਾਲਾ ਹੈ, ਜੋ ਕਿ 3 ਰਾਸ਼ੀਆਂ ਲਈ ਸ਼ੁਭ ਹੈ।
ਦਰਅਸਲ, ਰਾਮ ਨੌਮੀ 'ਤੇ ਪੁਸ਼ਯ ਨਸ਼ਤਰ ਸੰਯੋਗ ਬਣ ਰਿਹਾ ਹੈ। ਇੰਨਾ ਹੀ ਨਹੀਂ, ਇਸ ਦਿਨ ਰਵੀ ਪੁਸ਼ਯ ਯੋਗ, ਸਰਵਾਰਥ ਸਿੱਧੀ ਯੋਗ, ਰਵੀ ਯੋਗ ਅਤੇ ਸੁਕਰਮਾ ਯੋਗ ਵੀ ਰਹਿਣਗੇ।
3 ਰਾਸ਼ੀਆਂ ਨੂੰ ਲਾਭ
ਬ੍ਰਿਖ- ਬ੍ਰਿਖ ਰਾਸ਼ੀ ਵਾਲਿਆਂ ਨੂੰ ਨੌਕਰੀ 'ਚ ਤਰੱਕੀ ਪਾਉਣ ਦਾ ਸੁਨਹਿਰੀ ਮੌਕਾ ਮਿਲ ਸਕਦਾ ਹੈ। ਸ਼ੁੱਕਰ ਦੀ ਕਿਰਪਾ ਨਾਲ ਧਨ ਲਾਭ ਦੇ ਯੋਗ ਬਣਨਗੇ। ਤੁਹਾਨੂੰ ਕੰਮ ਵਾਲੀ ਥਾਂ 'ਤੇ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਲੰਬੇ ਸਮੇਂ ਤੋਂ ਚੱਲ ਰਹੀ ਕੋਈ ਵੱਡੀ ਪਰੇਸ਼ਾਨੀ ਦੂਰ ਹੋ ਸਕਦੀ ਹੈ। ਕਾਰਜ ਕੁਸ਼ਲਤਾ 'ਚ ਨਿਖਾਰ ਆਏਗਾ।
ਮਕਰ- ਮਕਰ ਰਾਸ਼ੀ ਵਾਲਿਆਂ ਨੂੰ ਨਵਾਂ ਵਾਹਨ ਜਾਂ ਪ੍ਰੋਪਰਟੀ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇਗਾ। ਲਵ ਲਾਈਫ 'ਚ ਮਿਠਾਸ ਆਏਗੀ।
ਕੁੰਭ- ਕੁੰਭ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਖਰਚੇ ਘਟਣਗੇ ਜਿਸ ਨਾਲ ਬੈਂਕ-ਬੈਲੇਂਸ ਬਿਹਤਰ ਹੋਵੇਗਾ। ਕਿਸੇ ਨੂੰ ਉਧਾਰ ਦਿੱਤਾ ਪੈਸਾ ਵਾਪਸ ਮਿਲ ਸਕਦਾ ਹੈ।
ਠੱਗਾਂ ਅਤੇ ਫਰਜ਼ੀਵਾੜਾ ਕਰਨ ਵਾਲਿਆਂ ਤੋਂ ਸਾਵਧਾਨ ਰਹੋ। ਦੋਸਤਾਂ ਜਾਂ ਰਿਸ਼ਤੇਦਾਰਾਂ 'ਤੇ ਅੱਖ ਬੰਦ ਕਰਕੇ ਭਰੋਸਾ ਨਾ ਕਰੋ। ਕੋਰਟ-ਕਚਹਿਰੀ ਦੇ ਮਾਮਲੇ ਪੱਖ 'ਚ ਰਹਿਣਗੇ।