ਚੰਦਰ ਗ੍ਰਹਿਣ ਦੌਰਾਨ ਇਹ 3 ਰਾਸ਼ੀਆਂ ਰਹਿਣ ਸਾਵਧਾਨ! ਮੰਡਰਾ ਰਿਹਾ ਖਤਰਾ

Friday, Feb 20, 2026 - 10:46 AM (IST)

ਚੰਦਰ ਗ੍ਰਹਿਣ ਦੌਰਾਨ ਇਹ 3 ਰਾਸ਼ੀਆਂ ਰਹਿਣ ਸਾਵਧਾਨ! ਮੰਡਰਾ ਰਿਹਾ ਖਤਰਾ

ਵੈੱਬ ਡੈਸਕ - ਜੋਤਿਸ਼ ਵਿਗਿਆਨ ਅਨੁਸਾਰ, 3 ਮਾਰਚ 2026 ਨੂੰ ਸਾਲ  ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਗ੍ਰਹਿਣ ਦੇ ਸਮੇਂ ਚੰਦਰਮਾ ਸਿੰਘ ਰਾਸ਼ੀ 'ਚ ਗੋਚਰ ਕਰਨਗੇ। ਇਹ ਘਟਨਾ ਭਾਰਤ ਸਮੇਤ ਪੂਰਬੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਕਈ ਹਿੱਸਿਆਂ 'ਚ ਦਿਖਾਈ ਦੇਵੇਗੀ। ਵੈਦਿਕ ਜੋਤਿਸ਼ ਅਨੁਸਾਰ, ਚੰਦਰ ਗ੍ਰਹਿਣ ਦਾ ਸਿੱਧਾ ਪ੍ਰਭਾਵ ਮਨੁੱਖ ਦੀ ਮਾਨਸਿਕ ਸਥਿਤੀ, ਸਿਹਤ ਅਤੇ ਆਰਥਿਕ ਫੈਸਲਿਆਂ 'ਤੇ ਪੈਂਦਾ ਹੈ।

ਇਨ੍ਹਾਂ ਰਾਸ਼ੀਆਂ ਨੂੰ ਰਹਿਣਾ ਹੋਵੇਗਾ ਅਲਰਟ :- 

ਕਰਕ ਰਾਸ਼ੀ
ਇਸ ਰਾਸ਼ੀ ਦਾ ਸੁਆਮੀ ਚੰਦਰਮਾ ਹੈ, ਇਸ ਲਈ ਇਨ੍ਹਾਂ 'ਤੇ ਪ੍ਰਭਾਵ ਜ਼ਿਆਦਾ ਪਵੇਗਾ। ਆਰਥਿਕ ਮਾਮਲਿਆਂ 'ਚ ਅਸਥਿਰਤਾ ਆ ਸਕਦੀ ਹੈ, ਇਸ ਲਈ ਵੱਡੇ ਨਿਵੇਸ਼ ਟਾਲ ਦੇਣੇ ਚਾਹੀਦੇ ਹਨ। ਸਿਹਤ ਪੱਖੋਂ ਅੱਖਾਂ, ਗਲੇ ਜਾਂ ਪੇਟ ਦੀਆਂ ਤਕਲੀਫਾਂ ਹੋ ਸਕਦੀਆਂ ਹਨ।

ਕੰਨਿਆ ਰਾਸ਼ੀ 
ਗ੍ਰਹਿਣ ਦੇ ਪ੍ਰਭਾਵ ਨਾਲ ਸੰਚਿਤ ਧਨ ਖਰਚ ਹੋ ਸਕਦਾ ਹੈ ਅਤੇ ਪਰਿਵਾਰਕ ਮੈਂਬਰਾਂ ਦੀ ਸਿਹਤ 'ਤੇ ਖਰਚਾ ਵਧਣ ਦੀ ਸੰਭਾਵਨਾ ਹੈ। ਕੰਮ ਵਾਲੀ ਥਾਂ 'ਤੇ ਰਾਜਨੀਤੀ ਤੋਂ ਦੂਰ ਰਹਿਣਾ ਬਿਹਤਰ ਹੋਵੇਗਾ।

ਮੀਨ ਰਾਸ਼ੀ
ਦੁਸ਼ਮਣ ਸਰਗਰਮ ਹੋ ਸਕਦੇ ਹਨ, ਇਸ ਲਈ ਕੰਮਾਂ 'ਚ ਸਾਵਧਾਨੀ ਵਰਤੋ। ਖਾਸ ਕਰਕੇ ਆਨਲਾਈਨ ਲੈਣ-ਦੇਣ 'ਚ ਧੋਖਾਧੜੀ ਦੀ ਸੰਭਾਵਨਾ ਹੈ।

ਗ੍ਰਹਿਣ ਦੌਰਾਨ ਕੀ ਕਰੀਏ ਅਤੇ ਕੀ ਨਾ ਕਰੀਏ :-
ਸਰੋਤਾਂ ਅਨੁਸਾਰ, ਗ੍ਰਹਿਣ ਦੇ ਸਮੇਂ ਮੰਤਰ ਜਾਪ, ਧਿਆਨ ਅਤੇ ਦਾਨ-ਪੁੰਨ ਕਰਨਾ ਚਾਹੀਦਾ ਹੈ। ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰਕੇ ਸ਼ੁੱਧ ਵਸਤਰ ਧਾਰਨ ਕਰਨੇ ਅਤੇ ਜ਼ਰੂਰਤਮੰਦਾਂ ਨੂੰ ਅੰਨ ਜਾਂ ਕੱਪੜੇ ਦਾਨ ਕਰਨੇ ਚਾਹੀਦੇ ਹਨ। ਦੂਜੇ ਪਾਸੇ, ਗ੍ਰਹਿਣ ਕਾਲ ਦੌਰਾਨ ਭੋਜਨ ਪਕਾਉਣ, ਖਾਣ ਅਤੇ ਵੱਡੇ ਆਰਥਿਕ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ। ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੈ। ਬਚਾਅ ਲਈ ਕਰਕ ਰਾਸ਼ੀ ਵਾਲੇ  ਅਤੇ ਕੰਨਿਆ ਰਾਸ਼ੀ ਵਾਲੇ ਮੰਤਰਾਂ ਦਾ ਜਾਪ ਕਰ ਸਕਦੇ ਹਨ। ਮੀਨ ਰਾਸ਼ੀ ਵਾਲਿਆਂ ਲਈ ਸ਼ਿਵਲਿੰਗ 'ਤੇ ਜਲ ਚੜ੍ਹਾਉਣਾ ਅਤੇ ਗਰੀਬਾਂ ਦੀ ਮਦਦ ਕਰਨਾ ਸ਼ੁਭ ਰਹੇਗਾ।
 


author

Sunaina

Content Editor

Related News