ਇਨ੍ਹਾਂ ਰਾਸ਼ੀਆਂ ਲਈ ਮਾੜਾ ਰਹੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ ! ਜਾਣੋ ਬਚਾਅ ਦੇ ਤਰੀਕੇ ਤੇ ਉਪਾਅ
3/3/2026 9:20:40 AM
ਨਵੀਂ ਦਿੱਲੀ - ਅੱਜ ਭਾਵ 3 ਮਾਰਚ 2026 ਮੰਗਲਵਾਰ ਨੂੰ ਫੱਗਣ ਪੁੰਨਿਆ ਦੇ ਮੌਕੇ 'ਤੇ ਸਾਲ ਦਾ ਪਹਿਲਾ ਖਗਰਾਸ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਗ੍ਰਹਿਣ ਭਾਰਤ 'ਚ ਦਿਖਾਈ ਦੇਵੇਗਾ, ਜਿਸ ਕਾਰਨ ਇਸਦਾ ਧਾਰਮਿਕ ਅਤੇ ਜੋਤਿਸ਼ ਮਹੱਤਵ ਕਾਫੀ ਵਧ ਗਿਆ ਹੈ। ਜੋਤਿਸ਼ ਵਿਗਿਆਨ ਅਨੁਸਾਰ ਇਸ ਚੰਦਰ ਗ੍ਰਹਿਣ ਦਾ ਪ੍ਰਭਾਵ ਸਾਰੀਆਂ 12 ਰਾਸ਼ੀਆਂ 'ਤੇ ਅਗਲੇ ਇਕ ਮਹੀਨੇ ਤੱਕ ਦੇਖਣ ਨੂੰ ਮਿਲੇਗਾ।
ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਅਸਰ :-
ਮੇਖ
- ਧਨ ਦੀ ਹਾਨੀ ਅਤੇ ਖਰਚੇ ਵਧ ਸਕਦੇ ਹਨ। ਸਿਹਤ ਅਤੇ ਅੱਖਾਂ ਦਾ ਖਾਸ ਧਿਆਨ ਰੱਖੋ ਅਤੇ ਵਿਵਾਦਾਂ ਤੋਂ ਬਚੋ। ਇਸ ਲਈ ਗ੍ਰਹਿਣ ਤੋਂ ਬਾਅਦ ਚਿੱਟੀ ਮਠਿਆਈ ਦਾ ਦਾਨ ਕਰੋ।
ਬ੍ਰਿਖ
- ਸਿਹਤ ਪੱਖੋਂ ਸਮਾਂ ਕਮਜ਼ੋਰ ਹੈ। ਕਰੀਅਰ 'ਚ ਕੋਈ ਵੀ ਜੋਖਮ ਲੈਣ ਤੋਂ ਬਚੋ ਅਤੇ ਜ਼ਰੂਰਤਮੰਦਾਂ ਨੂੰ ਦੁੱਧ ਦਾ ਦਾਨ ਕਰੋ।
ਮਿਥੁਨ
- ਇਹ ਗ੍ਰਹਿਣ ਤੁਹਾਡੇ ਲਈ ਸ਼ੁਭ ਹੈ। ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਕਰੀਅਰ 'ਚ ਸਫਲਤਾ ਮਿਲੇਗੀ। ਇਸ ਲਈ ਗ੍ਰਹਿਣ ਦੌਰਾਨ 'ਓਮ ਨਮਹ ਸ਼ਿਵਾਏ' ਦਾ ਜਾਪ ਕਰੋ।
ਕਰਕ
- ਕਰੀਅਰ 'ਚ ਮਿਹਨਤ ਵਧੇਗੀ। ਪਰਿਵਾਰਕ ਮੈਂਬਰਾਂ, ਖਾਸ ਕਰਕੇ ਔਰਤਾਂ ਦੀ ਸਿਹਤ ਦਾ ਧਿਆਨ ਰੱਖੋ ਅਤੇ ਗ੍ਰਹਿਣ ਤੋਂ ਬਾਅਦ 'ਚ ਚੌਲਾਂ ਦਾ ਦਾਨ ਕਰੋ।
ਸਿੰਘ
- ਗ੍ਰਹਿਣ ਤੁਹਾਡੀ ਹੀ ਰਾਸ਼ੀ 'ਚ ਲੱਗ ਰਿਹਾ ਹੈ, ਇਸ ਲਈ ਸਿਹਤ ਅਤੇ ਪਰਿਵਾਰਕ ਜੀਵਨ ਵਿੱਚ ਤਣਾਅ ਆ ਸਕਦਾ ਹੈ ਤੇ ਇਸ ਲਈ ਅੰਨ ਅਤੇ ਚਿੱਟੇ ਕੱਪੜੇ ਦਾਨ ਕਰੋ।
ਕੰਨਿਆ
- ਕਰੀਅਰ ਅਤੇ ਪਰਿਵਾਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਤਰਾ ਦੌਰਾਨ ਸਾਵਧਾਨੀ ਵਰਤੋ ਅਤੇ ਚਿੱਟੀ ਮਠਿਆਈ ਦਾ ਦਾਨ ਕਰੋ।
ਤੁਲਾ
- ਆਰਥਿਕ ਸਥਿਤੀ ਬਿਹਤਰ ਹੋਵੇਗੀ ਅਤੇ ਰੁਕੇ ਕੰਮ ਬਣਨਗੇ ਤੇ ਉਪਾਅ ਲਈ ਸ਼ਿਵ ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ
- ਕਰੀਅਰ 'ਚ ਤਰੱਕੀ ਅਤੇ ਨੌਕਰੀ ਬਦਲਣ ਦੇ ਯੋਗ ਹਨ। ਇਸ ਲਈ 'ਓਮ ਨਮਹ ਸ਼ਿਵਾਏ' ਦਾ ਜਾਪ ਕਰੋ।
ਧਨੁ
- ਸੱਟ-ਚੋਟ ਅਤੇ ਦੁਰਘਟਨਾ ਤੋਂ ਸਾਵਧਾਨ ਰਹੋ। ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖੋ। ਇਸ ਲਈ ਦੁੱਧ ਦਾ ਦਾਨ ਕਰੋ।
ਮਕਰ
- ਮਾਨਸਿਕ ਤਣਾਅ ਵਧ ਸਕਦਾ ਹੈ। ਅਜੇ ਕੋਈ ਵੱਡਾ ਫੈਸਲਾ ਨਾ ਲਓ। ਇਸ ਲਈ ਚੌਲ ਅਤੇ ਚਿੱਟੇ ਕੱਪੜੇ ਦਾਨ ਕਰੋ।
ਕੁੰਭ
- ਰਿਸ਼ਤਿਆਂ ਅਤੇ ਵਿਆਹੁਤਾ ਜੀਵਨ 'ਚ ਤਣਾਅ ਦੀ ਸੰਭਾਵਨਾ ਹੈ। ਫੈਸਲੇ ਸੋਚ-ਸਮਝ ਕੇ ਲਓ। ਇਸ ਲਈ ਚਿੱਟੀ ਮਠਿਆਈ ਦਾਨ ਕਰੋ।
ਮੀਨ
- ਤੁਹਾਡੇ ਲਈ ਇਹ ਗ੍ਰਹਿਣ ਰਾਹਤ ਲੈ ਕੇ ਆਵੇਗਾ। ਸਿਹਤ ਅਤੇ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਇਸ ਲਈ ਸਕਾਰਾਤਮਕ ਸੋਚ ਬਣਾਈ ਰੱਖੋ।
ਦੱਸਣਯੋਗ ਹੈ ਕਿ ਗ੍ਰਹਿਣ ਦਾ ਸੂਤਕ ਕਾਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਿਸ ਦੌਰਾਨ ਸ਼ੁਭ ਕੰਮਾਂ ਦੀ ਮਨਾਹੀ ਹੁੰਦੀ ਹੈ।
ਨੋਟ :- ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ।
