ਰਾਮ ਮੰਦਰ ਟਰੱਸਟ ਨੇ PMO ਅਤੇ ਸੰਘ ਨੂੰ ਭੇਜੀ ਰਿਪੋਰਟ, ਜਾਣੋਂ ਜ਼ਮੀਨ ਘਪਲੇ ਦੇ ਦੋਸ਼ਾਂ 'ਤੇ ਕੀ ਕਿਹਾ

Tuesday, Jun 15, 2021 - 10:00 PM (IST)

ਰਾਮ ਮੰਦਰ ਟਰੱਸਟ ਨੇ PMO ਅਤੇ ਸੰਘ ਨੂੰ ਭੇਜੀ ਰਿਪੋਰਟ, ਜਾਣੋਂ ਜ਼ਮੀਨ ਘਪਲੇ ਦੇ ਦੋਸ਼ਾਂ 'ਤੇ ਕੀ ਕਿਹਾ

ਅਯੁੱਧਿਆ - ਅਯੁੱਧਿਆ ਦੇ ਜ਼ਮੀਨ ਖਰੀਦ ਵਿਵਾਦ 'ਤੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਰਾਸ਼ਟਰੀ ਆਪ ਸੇਵਕ ਸੰਘ ਦੀ ਸਿਖਰ ਅਗਵਾਈ ਨੂੰ ਆਪਣੀ ਰਿਪੋਰਟ ਭੇਜੀ ਹੈ। ਇਸ ਰਿਪੋਰਟ ਵਿੱਚ ਜ਼ਮੀਨ ਖਰੀਦ ਵਿੱਚ ਘੋਟਾਲੇ ਦੇ ਸੰਬੰਧ ਵਿੱਚ ਲਗਾਏ ਜਾ ਰਹੇ ਦੋਸ਼ਾਂ ਨੂੰ ਰਾਜਨੀਤਕ ਸਾਜ਼ਿਸ਼ ਦੱਸਿਆ ਹੈ।

ਇਹ ਵੀ ਪੜ੍ਹੋ- ਭਾਰਤ-ਬੰਗਲਾਦੇਸ਼ ਬਾਰਡਰ ਤੋਂ ਘੁਸਪੈਠੀਆ ਕਿੰਨਰ ਅਤੇ ਦਲਾਲ ਜਨਾਨੀ ਗ੍ਰਿਫਤਾਰ

ਟਰੱਸਟ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਪੇਂਦਰ ਮਿਸ਼ਰਾ ਦੇ ਸਾਹਮਣੇ ਵੀ ਇਸ ਵਿਵਾਦ ਬਾਰੇ ਵਿਸਥਾਰ ਨਾਲ ਪੱਖ ਰੱਖਿਆ ਗਿਆ ਹੈ। ਟਰੱਸਟ ਵਲੋਂ ਆਪਣੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜ਼ਮੀਨ ਦੀ ਖਰੀਦ ਵਿੱਚ ਸਾਰੇ ਨਿਯਮਾਂ ਦਾ ਪਾਲਣ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਬੇਕਾਇਦਗੀ ਨਹੀਂ ਹੋਈ ਹੈ। ਰਾਜਨੀਤਕ ਕਾਰਣਾਂ ਨਾਲ ਕੁੱਝ ਲੋਕ ਜ਼ਮੀਨ ਖਰੀਦ ਦੇ ਜ਼ਰੀਏ ਟਰੱਸਟ ਨੂੰ ਵਿਵਾਦ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ- ਮੁਸਲਮਾਨ ਬਜ਼ੁਰਗ ਦੀ ਕੁੱਟਮਾਰ 'ਤੇ ਰਾਹੁਲ ਨੇ ਕੀਤਾ ਟਵੀਟ ਤਾਂ ਬੋਲੇ CM ਯੋਗੀ- 'ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ'

ਟਰੱਸਟ ਵਲੋਂ ਦੱਸਿਆ ਗਿਆ ਹੈ ਕਿ ਜੋ ਜ਼ਮੀਨ ਲਈ ਗਈ ਹੈ ਉਹ ਪ੍ਰਾਈਮ ਲੋਕੇਸ਼ਨ 'ਤੇ ਹੈ ਅਤੇ ਜ਼ਮੀਨ ਦੀ ਕੀਮਤ 1423 ਰੁਪਏ ਪ੍ਰਤੀ ਵਰਗ ਫੁੱਟ ਹੈ। ਇਹ ਕੀਮਤ ਆਸਪਾਸ ਦੇ ਇਲਾਕੇ ਦੀਆਂ ਜ਼ਮੀਨਾਂ ਦੇ ਮੌਜੂਦਾ ਮੁੱਲ ਤੋਂ ਕਾਫ਼ੀ ਘੱਟ ਹੈ। ਸਾਰੇ ਭੁਗਤਾਨ ਸਿੱਧੇ ਖਾਤੇ ਵਿੱਚ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਅਤੇ ਸਪਾ ਨੇਤਾਵਾਂ ਵਲੋਂ ਮਾਮਲੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ ਹੈ। ਕਿਹਾ ਗਿਆ ਕਿ ਉਸ ਜ਼ਮੀਨ ਦਾ ਪਹਿਲਾਂ ਦੋ ਕਰੋੜ ਵਿੱਚ ਬੈਨਾਮਾ ਹੋਇਆ ਉਸ ਦੇ 10 ਮਿੰਟ ਬਾਅਦ ਟਰੱਸਟ ਨੂੰ 18 ਕਰੋੜ ਵਿੱਚ ਰਜਿਸਟਰੀ ਕੀਤੀ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News