ਰਾਮ ਮੰਦਰ ਦੀ ਸੁਰੱਖਿਆ ''ਚ ਵੱਡੀ ਕੁਤਾਹੀ: ਵਿਅਕਤੀ ਦੀ ਹਰਕਤ ਦੇਖ ਪੈ ਗਿਆ ਰੌਲਾ, ਪੁਲਸ ਨੇ ਤੁਰੰਤ ਕੀਤਾ ਗ੍ਰਿਫ਼ਤਾਰ

Tuesday, Jan 07, 2025 - 12:46 PM (IST)

ਰਾਮ ਮੰਦਰ ਦੀ ਸੁਰੱਖਿਆ ''ਚ ਵੱਡੀ ਕੁਤਾਹੀ:  ਵਿਅਕਤੀ ਦੀ ਹਰਕਤ ਦੇਖ ਪੈ ਗਿਆ ਰੌਲਾ, ਪੁਲਸ ਨੇ ਤੁਰੰਤ ਕੀਤਾ ਗ੍ਰਿਫ਼ਤਾਰ

ਨੈਸ਼ਨਲ ਡੈਸਕ : ਅਯੁੱਧਿਆ 'ਚ ਰਾਮ ਮੰਦਰ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਸ਼ੀਸ਼ਿਆਂ ਵਿੱਚ ਲੱਗੇ ਕੈਮਰੇ ਨਾਲ ਮੰਦਰ ਦੇ ਅੰਦਰ ਫੋਟੋਆਂ ਖਿੱਚ ਰਿਹਾ ਸੀ। ਪੁਲਸ ਨੇ ਉਸ ਨੂੰ ਫੋਟੋ ਖਿਚਦੇ ਹੋਏ ਫੜ ਲਿਆ। ਹੁਣ ਖੁਫੀਆ ਏਜੰਸੀ ਉਸ ਤੋਂ ਇਸ ਮਾਮਲੇ ਦੇ ਸਬੰਧ ਵਿਚ ਪੁੱਛਗਿੱਛ ਕਰ ਰਹੀ ਹੈ। ਨਾਲ ਹੀ ਸੁਰੱਖਿਆ ਅਧਿਕਾਰੀਆਂ ਨੇ ਵੀ ਇਸ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਵੱਡੀ ਘਟਨਾ : 300 ਫੁੱਟ ਡੂੰਘੀ ਕੋਲੇ ਦੀ ਖਾਨ ਭਰਿਆ ਪਾਣੀ, ਫਸੇ 9 ਮਜ਼ਦੂਰ, ਬਚਾਅ ਮੁਹਿੰਮ ਜਾਰੀ

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਇਕ ਵਿਅਕਤੀ ਰਾਮਲਲਾ ਦੇ ਦਰਸ਼ਨ ਕਰਨ ਲਈ ਅਯੁੱਧਿਆ ਆਇਆ ਸੀ। ਇਸ ਦੌਰਾਨ ਉਸ ਨੇ ਕੈਮਰੇ ਵਾਲੀਆਂ ਐਨਕਾਂ ਲਗਾਈਆਂ ਹੋਈਆਂ ਸਨ। ਇਸ ਐਨਕ ਨੂੰ ਪਾ ਕੇ ਉਹ ਮੰਦਰ ਦੇ ਸਾਰੇ ਚੈਕਿੰਗ ਪੁਆਇੰਟਾਂ ਤੋਂ ਲੰਘਿਆ ਪਰ ਸੁਰੱਖਿਆ ਕਰਮਚਾਰੀ ਉਸ ਨੂੰ ਫੜ ਨਹੀਂ ਸਕੇ। ਇਸ ਤੋਂ ਬਾਅਦ ਉਹ ਰਾਮ ਮੰਦਰ ਦੇ ਕੰਪਲੈਕਸ 'ਚ ਫੋਟੋ ਖਿਚਵਾਉਣ ਲੱਗਾ। ਸੁਰੱਖਿਆ ਕਰਮਚਾਰੀਆਂ ਨੇ ਜਦੋਂ ਉਸ ਨੂੰ ਫੋਟੋ ਖਿਚਵਾਉਂਦੇ ਦੇਖਿਆ ਤਾਂ ਤੁਰੰਤ ਉਸ ਨੂੰ ਫੜ ਕੇ ਖੁਫੀਆ ਏਜੰਸੀ ਦੇ ਹਵਾਲੇ ਕਰ ਦਿੱਤਾ। ਉਸ ਦੀਆਂ ਐਨਕਾਂ ਦੇ ਦੋਵੇਂ ਕਿਨਾਰਿਆਂ 'ਤੇ ਕੈਮਰੇ ਲੱਗੇ ਹੋਏ ਸਨ, ਜਿਨ੍ਹਾਂ ਰਾਹੀਂ ਆਸਾਨੀ ਨਾਲ ਤਸਵੀਰਾਂ ਲਈਆਂ ਜਾ ਸਕਦੀਆਂ ਸਨ।

ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ

ਦੱਸ ਦੇਈਏ ਕਿ ਯੂਪੀ ਸਰਕਾਰ ਨੇ ਅਯੁੱਧਿਆ ਰਾਮ ਮੰਦਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਿਸ਼ੇਸ਼ ਸੁਰੱਖਿਆ ਬਲ (SSF) ਨੂੰ ਦਿੱਤੀ ਹੈ। SSF ਵਿੱਚ ਪੀਏਸੀ ਅਤੇ ਯੂਪੀ ਪੁਲਸ ਦੇ ਚੁਣੇ ਹੋਏ ਸਿਪਾਹੀ ਸ਼ਾਮਲ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਰਾਮ ਮੰਦਰ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਮ ਲੱਲਾ ਦੀ ਸੁਰੱਖਿਆ ਲਈ ਸੀਆਰਪੀਐਫ ਦੀਆਂ 6 ਬਟਾਲੀਅਨਾਂ ਅਤੇ ਪੀਏਸੀ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਸਪੈਸ਼ਲ ਫੋਰਸ ਦੇ ਗਠਨ ਨਾਲ ਇਸ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ। ਹੁਣ ਇਹ ਫੋਰਸ ਅਯੁੱਧਿਆ ਵਿੱਚ ਰਾਮਲਲਾ ਦੀ ਸੁਰੱਖਿਆ ਤੋਂ ਇਲਾਵਾ ਸੂਬੇ ਦੀਆਂ ਹੋਰ ਸੰਵੇਦਨਸ਼ੀਲ ਥਾਵਾਂ ਦੀ ਵੀ ਸੁਰੱਖਿਆ ਕਰੇਗੀ।

ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News