ਰੱਖੀ ਗਈ ਰਾਮ ਮੰਦਰ ਦੀ ਨੀਂਹ, ਹੁਣ ਸੂਰਜ ਵੰਸ਼ੀ ਪਰਿਵਾਰ ਤੋੜਣਗੇ 500 ਸਾਲ ਪੁਰਾਣੀ ਸਹੁੰ

08/06/2020 4:33:00 PM

ਬਸਤੀ— ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿਚ ਅਯੁੱਧਿਆ ਨਾਲ ਲੱਗਦੀ ਸਰਹੱਦ ਦੇ ਵਿਕ੍ਰਮਜੋਤ ਖੇਤਰ ਦੇ 30 ਪਿੰਡਾਂ 'ਚ ਸੂਰਜ ਵੰਸ਼ੀ ਪਰਿਵਾਰ ਦੇ ਲੋਕ ਰਹਿੰਦੇ ਹਨ। ਕਰੀਬ 500 ਸਾਲ ਪਹਿਲਾਂ ਜਦੋਂ ਅਯੁੱਧਿਆ 'ਚ ਸ਼੍ਰੀਰਾਮ ਮੰਦਰ ਨੂੰ ਤੋੜਿਆ ਗਿਆ ਸੀ ਅਤੇ ਉਸ ਸਮੇਂ ਸੂਰਜ ਵੰਸ਼ੀ ਠਾਕੁਰਾਂ ਨੇ ਸਹੁੰ ਖਾਧੀ ਸੀ ਕਿ ਮੁੜ ਰਾਮ ਮੰਦਰ ਬਣਨ 'ਤੇ ਹੀ ਇਸ ਵੰਸ਼ ਦੇ ਲੋਕ ਪੱਗੜੀ ਬੰਨ੍ਹਣਗੇ ਅਤੇ ਚਮੜੇ ਦੀਆਂ ਜੁੱਤੀਆਂ ਪਹਿਨਣਗੇ। ਸੂਰਜ ਵੰਸ਼ੀ ਪਰਿਵਾਰ ਦੇ ਖੱਤਰੀ ਟਿਕਰੀਆ ਪਿੰਡ ਵਾਸੀ ਵਿਜੇਪਾਲ ਸਿੰਘ ਨੇ ਕਿਹਾ ਕਿ ਅਯੁੱਧਿਆ ਸਥਿਤ ਸ਼੍ਰੀਰਾਮ ਮੰਦਰ ਨੂੰ ਲੱਗਭਗ 500 ਸਾਲ ਪਹਿਲਾਂ ਜਦੋਂ ਤੋੜਿਆ ਗਿਆ ਸੀ। ਉਸ ਸਮੇਂ ਸੂਰਜ ਵੰਸ਼ੀਆਂ ਨੇ ਸਹੁੰ ਖਾਧੀ ਸੀ ਕਿ ਜਦੋਂ ਮੁੜ ਸ਼੍ਰੀਰਾਮ ਮੰਦਰ ਦਾ ਨਿਰਮਾਣ ਹੋਵੇਗਾ, ਉਦੋਂ ਉਹ ਸਿਰ 'ਤੇ ਪੱਗੜੀ ਬੰਨ੍ਹਣਗੇ ਅਤੇ ਪੈਰਾਂ 'ਚ ਚਮੜੇ ਦੀਆਂ ਜੁੱਤੀਆਂ ਪਹਿਨਣਗੇ। ਉਨ੍ਹਾਂ ਨੇ ਕਿਹਾ ਕਿ ਉਦੋਂ ਤੋਂ ਸੂਰਜ ਵੰਸ਼ੀ ਖੱਤਰੀ ਇਸ ਸਹੁੰ ਦਾ ਪਾਲਣ ਕਰਦੇ ਆ ਰਹੇ ਹਨ। 

PunjabKesari

ਹੁਣ ਅਯੁੱਧਿਆ 'ਚ 5 ਅਗਸਤ 2020 ਨੂੰ ਸ਼੍ਰੀਰਾਮ ਮੰਦਰ ਭੂਮੀ ਪੂਜਨ ਅਤੇ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਸੂਰਜ ਵੰਸ਼ੀ ਪਰਿਵਾਰ ਦੇ ਹਜ਼ਾਰ ਖੱਤਰੀ ਮੁੜ ਤੋਂ ਸਿਰ 'ਤੇ ਪੱਗੜੀ ਬੰਨ੍ਹਣਗੇ ਅਤੇ ਪੈਰਾਂ 'ਚ ਚਮੜੇ ਦੀਆਂ ਜੁੱਤੀਆਂ ਪਹਿਨਣਗੇ। ਵਿਜੇ ਪਾਲ ਸਿੰਘ ਨੇ ਕਿਹਾ ਕਿ ਅਯੁੱਧਿਆ 'ਚ ਸ਼੍ਰੀਰਾਮ ਮੰਦਰ ਦੇ ਭੂਮੀ ਪੂਜਨ ਅਤੇ ਨੀਂਹ ਪੱਥਰ ਰੱਖੇ ਜਾਣ ਨਾਲ ਦੇਸ਼ ਦਾ ਮਾਣ ਪੂਰੇ ਦੇਸ਼ ਵਿਚ ਵਧਿਆ ਹੈ ਅਤੇ ਇਸ ਨਾਲ ਹੀ ਸੂਰਜ ਵੰਸ਼ੀ ਪਰਿਵਾਰ ਦੀ ਮਾਣ-ਮਰਿਆਦਾ ਵਾਪਸ ਆਈ ਹੈ। ਸੂਰਜ ਵੰਸ਼ੀਆਂ ਦੀ ਇਸ ਸਹੁੰ ਮੁਤਾਬਕ ਸਿਰ ਨਾ ਢੱਕਣ ਦਾ ਜੋ ਸੰਕਲਪ ਲਿਆ ਸੀ, ਉਸ ਦਾ ਪਾਲਣ ਕਰਦੇ ਹੋਏ ਉਹ ਵਿਆਹ 'ਚ ਵੱਖਰੇ ਤਰੀਕੇ ਨਾਲ  ਮੌਰੀ ਸਿਰ 'ਤੇ ਰੱਖਦੇ ਸਨ, ਜਿਸ ਵਿਚ ਸਿਰ ਖੁੱਲ੍ਹਾ ਰਹਿੰਦਾ ਹੈ। ਪੂਰਵਜਾਂ ਨੇ ਜਦੋਂ ਜੁੱਤੀਆਂ ਅਤੇ ਚੱਪਲਾਂ ਨਾ ਪਹਿਨਣ ਦੀ ਸਹੁੰ ਖਾਧੀ ਤਾਂ ਉਸ ਦੀ ਥਾਂ ਉਨ੍ਹਾਂ ਨੇ ਖੜਾਊ ਪਹਿਨਣਾ ਸ਼ੁਰੂ ਕਰ ਦਿੱਤਾ। ਫਿਰ ਬਿਨਾਂ ਚਮੜੇ ਵਾਲੀਆਂ ਜੁੱਤੀਆਂ ਆਈਆਂ, ਉਸ ਨੂੰ ਪਹਿਨਣ ਲੱਗੇ ਪਰ ਚਮੜੇ ਦੀਆਂ ਜੁੱਤੀਆਂ ਕਦੇ ਨਹੀਂ ਪਹਿਨੀਆਂ।

PunjabKesari

ਦੱਸਣਯੋਗ ਹੈ ਕਿ ਅਯੁੱਧਿਆ 'ਚ ਰਾਮ ਕੀ ਨਗਰੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਮ ਮੰਦਰ ਦੇ ਨਿਰਮਾਣ ਲਈ 5 ਅਗਸਤ ਨੂੰ 9 ਇੱਟਾਂ ਨਾਲ ਨੀਂਹ ਪੱਥਰ ਰੱਖਿਆ ਗਿਆ। ਇਹ ਇੱਟਾਂ 1989 'ਚ ਰਾਮ ਭਗਤਾਂ ਨੇ ਭੇਜੀਆਂ ਸਨ। ਇਸ ਨੀਂਹ ਪੱਥਰ ਰੱਖੇ ਜਾਣ ਨਾਲ ਦੇਸ਼-ਵਿਦੇਸ਼ 'ਚ ਵੱਸਦੇ ਰਾਮ ਭਗਤਾਂ ਦੀ ਸਦੀਆਂ ਪੁਰਾਣੀ ਉਡੀਕ ਖਤਮ ਹੋ ਗਈ ਹੈ। ਆਖਰਕਾਰ ਲੰਬੀ ਲੜਾਈ ਅਤੇ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਰਾਮ ਮੰਦਰ ਦੀ ਨੀਂਹ ਰੱਖੀ ਗਈ।

PunjabKesari


Tanu

Content Editor

Related News