ਸੁੰਦਰਤਾ ਦਾ ਅਨੋਖਾ ਸੰਗਮ ਹੈ ਅਲਵਰ ਦਾ ਇਹ ''ਰਾਮ ਮੰਦਰ''

Monday, May 19, 2025 - 05:26 PM (IST)

ਸੁੰਦਰਤਾ ਦਾ ਅਨੋਖਾ ਸੰਗਮ ਹੈ ਅਲਵਰ ਦਾ ਇਹ ''ਰਾਮ ਮੰਦਰ''

ਅਲਵਰ- ਤ੍ਰੇਹਾਨ ਗਰੁੱਪ ਦੁਆਰਾ ਵਿਕਸਿਤ ਰਾਮ ਮੰਦਰ, ਭਗਤੀ, ਭਾਰਤੀ ਸੱਭਿਆਚਾਰ ਅਤੇ ਆਰਕੀਟੈਕਚਰ ਦਾ ਪ੍ਰਤੀਕ ਬਣ ਗਿਆ ਹੈ। ਇਸ ਮੰਦਰ ਦਾ ਰਸਮੀ ਉਦਘਾਟਨ 6 ਅਪ੍ਰੈਲ ਨੂੰ ਰਾਮ ਨੌਮੀ ਦੇ ਸ਼ੁਭ ਮੌਕੇ 'ਤੇ ਕੀਤਾ ਗਿਆ ਸੀ ਅਤੇ ਹੁਣ ਇਹ ਅਲਵਰ ਖੇਤਰ ਦਾ ਇਕ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਬਣ ਗਿਆ ਹੈ। ਮੰਦਰ ਦੇ ਗਰਭ ਗ੍ਰਹਿ 'ਚ ਵਿਰਾਜਮਾਨ ਸ਼੍ਰੀ ਰਾਮ ਲੱਲਾ ਦੀ ਮੂਰਤੀ ਬਹੁਤ ਸੁੰਦਰ ਅਤੇ ਪ੍ਰਭਾਵਸ਼ਾਲੀ ਹੈ। ਬਹੁਤ ਹੀ ਬਾਰੀਕੀ ਨਾਲ ਤਰਾਸ਼ੀ ਗਈ ਇਹ ਮੂਰਤੀ ਪ੍ਰਭੂ ਸ਼੍ਰੀਰਾਮ ਦੀ ਦਇਆ, ਸ਼ਕਤੀ ਅਤੇ ਬ੍ਰਹਮਤਾ ਦਾ ਇਕ ਰੂਪ ਹੈ, ਜੋ ਹਰ ਸ਼ਰਧਾਲੂ ਦੇ ਮਨ 'ਚ ਸ਼ਾਂਤੀ ਅਤੇ ਆਸਥਾ ਦਾ ਸੰਚਾਰ ਕਰਦੀ ਹੈ। 

ਮੰਦਰ ਦੀ ਵਾਸਤੂਕਲਾ (ਆਰਕੀਟੈਕਚਰ) ਰਵਾਇਤੀ ਭਾਰਤੀ ਕਾਰੀਗਰੀ ਤੋਂ ਪ੍ਰੇਰਿਤ ਹੈ, ਜਿਸ 'ਚ ਸੁੰਦਰ ਉੱਕਰੇ ਹੋਏ ਥੰਮ੍ਹ, ਸ਼ਾਨਦਾਰ ਗੁੰਬਦ ਅਤੇ ਉੱਚਾ ਸ਼ਿਖਰ ਇਸ ਦੀ ਸ਼ਾਨ ਨੂੰ ਦਰਸਾਉਂਦੇ ਹਨ। ਮੰਦਰ ਦੇ ਚਾਰੇ ਪਾਸੇ ਹਰਿਆਲੀ ਨਾਲ ਢਕਿਆ ਸ਼ਾਂਤ ਵਾਤਾਵਰਣ ਇਸ ਨੂੰ ਹੋਰ ਵੀ ਪਵਿੱਤਰ ਬਣਾਉਂਦਾ ਹੈ। ਤ੍ਰੇਹਾਨ ਗਰੁੱਪ ਦੇ ਚੇਅਰਮੈਨ ਸ਼੍ਰੀ ਹਰਸ਼ ਤ੍ਰੇਹਾਨ ਨੇ ਕਿਹਾ,''ਰਾਮ ਮੰਦਰ ਸਾਡੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ। ਇਹ ਸਥਾਨ ਨਾ ਸਿਰਫ਼ ਭਗਤੀ ਦਾ ਕੇਂਦਰ ਹੈ ਸਗੋਂ ਸ਼ਾਂਤੀ, ਏਕਤਾ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਵੀ ਹੈ।'' ਰਾਮ ਮੰਦਰ ਦੇ ਮਾਧਿਅਮ ਨਾਲ ਤ੍ਰੇਹਾਨ ਗਰੁੱਪ ਨਾ ਸਿਰਫ਼ ਰਿਹਾਇਸ਼ੀ ਪ੍ਰਾਜੈਕਟ ਵਿਕਸਿਤ ਕਰ ਰਿਹਾ ਹੈ ਸਗੋਂ ਅਜਿਹੇ ਭਾਈਚਾਰਕ ਢਾਂਚੇ ਵੀ ਬਣਾ ਰਿਹਾ ਹੈ ਜੋ ਜੀਵਨ 'ਚ ਅਧਿਆਤਮਿਕ ਅਤੇ ਸੱਭਿਆਚਾਰਕ ਸੰਤੁਲਨ ਲਿਆਉਂਦੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News