ਰਾਮ ਮੰਦਰ ਤੋਂ ਬਾਅਦ ਹੁਣ ‘ਰਾਸ਼ਟਰੀ ਮੰਦਰ’ ਬਣਾਉਣ ਦਾ ਸਮਾਂ : ਭਾਗਵਤ

Wednesday, Dec 03, 2025 - 05:11 AM (IST)

ਰਾਮ ਮੰਦਰ ਤੋਂ ਬਾਅਦ ਹੁਣ ‘ਰਾਸ਼ਟਰੀ ਮੰਦਰ’ ਬਣਾਉਣ ਦਾ ਸਮਾਂ : ਭਾਗਵਤ

ਪੁਣੇ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਕਿ ਸਭ ਦੀ ਭਲਾਈ ਦਾ ਪ੍ਰਤੀਕ ਸ਼ਾਨਦਾਰ ਰਾਮ ਮੰਦਰ ਹੁਣ ਬਣ ਚੁੱਕਿਆ ਹੈ ਅਤੇ ਅਗਲਾ ਕਦਮ ਵੀ ਸ਼ਾਨਦਾਰ, ਸ਼ਕਤੀਸ਼ਾਲੀ ਅਤੇ ਸੁੰਦਰ ‘ਰਾਸ਼ਟਰੀ ਮੰਦਰ’ ਬਣਾਉਣਾ ਹੈ। ਭਾਗਵਤ ਇੱਥੇ ਆਰ. ਐੱਸ. ਐੱਸ. ਦੇ ਸ਼ਤਾਬਦੀ ਸਾਲ ਸਮਾਰੋਹ  ਤਹਿਤ ਕੋਥਰੂਡ  ਦੇ ਯਸ਼ਵੰਤਰਾਓ ਚਵ੍ਹਾਣ ਥਿਏਟਰ ’ਚ ਆਦਿਤਿਆ ਪ੍ਰਤਿਸ਼ਠਾਨ ਵੱਲੋਂ ਆਯੋਜਿਤ ਧੰਨਵਾਦ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। 

ਡਾ. ਭਾਗਵਤ ਨੇ ਕਿਹਾ ਕਿ ਸੰਘ ’ਚ ਕੋਈ ਹੰਕਾਰ ਦੀ ਭਾਵਨਾ ਨਹੀਂ ਹੈ ਕਿਉਂਕਿ ਸੰਘ ਸਮਾਜ ਲਈ ਬਿਨਾਂ ਕਿਸੇ ਸਵਾਰਥ ਦੀ ਭਾਵਨਾ ਨਾਲ ਕੰਮ ਕਰਦਾ ਹੈ। ਉਨ੍ਹਾਂ ਕਿਹਾ, “ਸੰਘ ਪੂਰੇ ਸਮਾਜ ਦਾ ਸੰਗਠਨ ਚਾਹੁੰਦਾ ਹੈ। ਇਕ ਇਕਜੁਟ ਸਮਾਜ ਹੀ ਦੇਸ਼ ਨੂੰ ਖੁਸ਼ਹਾਲ ਬਣਾ ਸਕਦਾ ਹੈ ਅਤੇ ਇਕ ਮਜ਼ਬੂਤ ਦੇਸ਼ ਹੀ ਦੁਨੀਆ ’ਚ ਸ਼ਾਂਤੀ ਲਿਆ ਸਕਦਾ ਹੈ। ਸਾਡਾ ਇਹ ਦਾਅਵਾ ਨਹੀਂ ਹੈ ਕਿ ਸਿਰਫ ਸੰਘ ਹੀ ਦੇਸ਼ ਦਾ ਭਲਾ ਕਰੇਗਾ। ਜੇਕਰ ਸਮਾਜ ਮਜ਼ਬੂਤ ਹੋਵੇਗਾ ਤਾਂ ਦੇਸ਼ ਆਪਣੇ ਆਪ ਉੱਪਰ ਉੱਠੇਗਾ। ਸੰਘ ਇਸ ਲਈ ਵਧਿਆ ਕਿਉਂਕਿ ਮੁਸ਼ਕਲ ਸਮੇਂ ’ਚ ਸਮਾਜ ਨੇ ਉਸ ਦਾ ਸਾਥ ਦਿੱਤਾ।”

ਇਸ ਮੌਕੇ ਆਦਿਤਿਆ ਪ੍ਰਤਿਸ਼ਠਾਨ ਦੇ ਪ੍ਰਧਾਨ ਸ਼ੰਕਰ ਅਭਿਅੰਕਰ ਨੇ ਕਿਹਾ ਕਿ ਹਮਲਿਆਂ ਦੀ ਵਜ੍ਹਾ ਨਾਲ ਦੁਨੀਆ ਦੇ ਕਈ ਸਮਾਜਿਕ ਪੈਮਾਨੇ ਖਤਮ ਹੋ ਗਏ ਪਰ ਭਾਰਤ ਦਾ ਹਿੰਦੂ ਸੱਭਿਆਚਾਰ, ਜੋ ਪੂਰੀ ਦੁਨੀਆ ਨੂੰ ਇਕ ਪਰਿਵਾਰ ਮੰਨਦਾ ਹੈ, ਬਚਿਆ ਰਹੇ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਰਾਜ ਵੀ ਭਾਰਤ ਦੀ ਪਛਾਣ ਤੋਡ਼ਨ ਲਈ ਕੀਤਾ ਗਿਆ ਹਮਲਾ ਸੀ। ਉੱਥੇ ਹੀ, ਜਗਦਗੁਰੂ ਸ਼ੰਕਰਾਚਾਰਿਆ ਵਿਜੇਂਦਰ ਸਰਸਵਤੀ ਸਵਾਮੀ  ਨੇ ਕਿਹਾ ਕਿ ਭਾਰਤ ਦਾ ਸਨਾਤਨ ਸੱਭਿਆਚਾਰ ਇਨਸਾਨੀਅਤ ਨੂੰ ਦੁਨੀਆ ਦੀ ਭਲਾਈ ਵੱਲ ਲੈ ਜਾਂਦਾ ਹੈ।


author

Inder Prajapati

Content Editor

Related News