ਮਮਤਾ ਦਾ ਤਿੱਖਾ ਹਮਲਾ, ਕਦੀ ਰਾਮ ਨੂੰ ਬੰਦੂਕ ਨਾਲ ਦੇਖਿਆ ਹੈ?

Monday, Mar 26, 2018 - 03:30 PM (IST)

ਮਮਤਾ ਦਾ ਤਿੱਖਾ ਹਮਲਾ, ਕਦੀ ਰਾਮ ਨੂੰ ਬੰਦੂਕ ਨਾਲ ਦੇਖਿਆ ਹੈ?

ਕੋਲਕਾਤਾ— ਪੱਛਮੀ ਬੰਗਾਲ 'ਚ ਐਤਵਾਰ ਨੂੰ ਰਾਮ ਨੌਮੀ ਦੇ ਮੌਕੇ 'ਤੇ ਬਜਰੰਗ ਦਲ ਵੱਲੋਂ ਇਕ ਰੈਲੀ 'ਚ ਹਥਿਆਰ ਲਹਿਰਾਏ ਜਾਣ ਦੇ ਬਾਅਦ ਝਗੜਾ ਵਧ ਗਿਆ ਹੈ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਸੋਮਵਾਰ ਨੂੰ ਮੁੱਖਮੰਤਰੀ ਮਮਤਾ ਬੈਨਰਜੀ ਨੇ ਬੀ.ਜੇ.ਪੀ-ਆਰ.ਐਸ.ਐਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਹਥਿਆਰਾਂ 'ਤੇ ਬੈਨ ਲਗਾਏ ਜਾਣ ਦੇ ਬਾਵਜੂਦ ਇਨ੍ਹਾਂ ਨੂੰ ਰੈਲੀ 'ਚ ਲਿਜਾਇਆ ਗਿਆ। ਉਨ੍ਹਾਂ ਨੇ ਇਹ ਸਵਾਲ ਵੀ ਪੁੱਛਿਆ ਕਿ ਕੀ ਕਦੀ ਰਾਮ ਨੂੰ ਬੰਦੂਕ ਲਈ ਕਿਸੇ ਨੇ ਦੇਖਿਆ ਹੈ?


ਐਤਵਾਰ ਸਵੇਰੇ ਪੁਰੂਲੀਆ ਇਲਾਕੇ 'ਚ ਬਜਰੰਗ ਦਲ ਦੇ ਮੈਬਰਾਂ ਨੇ ਤਲਵਾਰ ਲਹਿਰਾਉਂਦੇ ਹੋਏ ਰੈਲੀ ਕੱਢੀ। ਰੈਲੀ 'ਚ ਬਜਰੰਗ ਦਲ ਦੇ ਮੈਂਬਰ ਹੱਥ 'ਚ ਤਲਵਾਰ ਲੈ ਕੇ ਸ਼੍ਰੀਰਾਮ ਦੇ ਨਾਅਰੇ ਲਗਾ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਰੈਲੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਸਿਲੀਗੁੜੀ 'ਚ ਵੀ ਰਾਮ ਮੰਦਰ ਫੈਸਟੀਵਲ ਕਮੇਟੀ ਨੇ ਤਲਵਾਰਾਂ ਨਾਲ ਰੈਲੀ ਕੱਢੀ। ਇਸ ਤੋਂ ਪਹਿਲੇ ਸ਼ਨੀਵਾਰ ਰਾਤ ਨੂੰ ਬਰਧਮਾਨ ਜ਼ਿਲੇ 'ਚ ਬੀ.ਜੇ.ਪੀ ਵਰਕਰਾਂ ਵੱਲੋਂ ਲਗਾਏ ਗਏ ਰਾਮ ਨੌਮੀ ਦੇ ਪੰਡਾਲ 'ਚ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ। ਇਨ੍ਹਾਂ 'ਚ ਚਾਰ ਲੋਕ ਜ਼ਖਮੀ ਹੋ ਗਏ ਅਤੇ ਜ਼ਖਮੀਆਂ 'ਚੋਂ ਇਕ ਦੀ ਮੌਤ ਹੋ ਗਈ। ਇਸ ਵਾਰਦਾਤ ਦੇ ਪਿੱਛੇ ਬੀ.ਜੇ.ਪੀ ਨੇ ਤ੍ਰਣਮੂਲ ਕਾਂਗਰਸ ਦੇ ਵਰਕਰਾਂ ਦਾ ਹੱਥ ਦੱਸਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 
2 ਦਿਨ ਪਹਿਲੇ ਹੀ ਬੀ.ਜੇ.ਪੀ ਪ੍ਰਦੇਸ਼ ਇੰਚਾਰਜ਼ ਦਿਲੀਪ ਘੋਸ਼ ਨੇ ਕਿਹਾ ਸੀ ਕਿ ਰੈਲੀਆਂ 'ਚ ਪਾਰੰਪਿਕ ਹਿੰਦੂ ਹਥਿਆਰ ਵੀ ਹੋਣਗੇ ਪਰ ਉਸ ਦੀ ਲੋਕੇਸ਼ਨ ਅਤੇ ਸੰਖਿਆ ਨਹੀਂ ਦੱਸੀ ਸੀ। 


Related News