ਘਰਾਂ ''ਚ ਹੀ ਨਹੀਂ ਸਗੋਂ ਜੇਲਾਂ ''ਚ ਵੀ ਮਨਾਈ ਜਾ ਰਹੀ ਹੈ ਰੱਖੜੀ, ਭੈਣਾਂ ਪੁੱਜੀਆਂ ਜੇਲ
Monday, Aug 07, 2017 - 11:32 AM (IST)

ਜੈਪੁਰ— ਇੱਥੇ ਰੱਖੜੀ ਘਰਾਂ 'ਚ ਹੀ ਨਹੀਂ ਸਗੋਂ ਜੇਲਾਂ 'ਚ ਵੀ ਮਨਾਈ ਜਾ ਰਹੀ ਹੈ। ਇਸ ਵਾਰ ਭੈਣਾਂ ਲਈ ਥਾਲੀ ਦੀ ਵਿਵਸਥਾ ਕੀਤੀ ਗਈ ਹੈ। ਜੈਪੁਰ ਦੇ ਸੈਂਟਰਲ ਜੇਲ ਅਤੇ ਹੋਰ ਜੇਲਾਂ 'ਚ ਵੀ ਰੱਖੜੀ ਮਨਾਈ ਜਾ ਰਹੀ ਹੈ। ਭੈਣਾਂ ਜੇਲਾਂ 'ਚ ਕੈਦ ਆਪਣੇ ਪਿਆਰੇ ਭਰਾਵਾਂ ਦੀ ਕਲਾਈ 'ਤੇ ਰੱਖੜੀ ਬੰਨ੍ਹਣ ਲਈ ਪੁੱਜ ਰਹੀਆਂ ਹਨ। ਸਖਤ ਸੁਰੱਖਿਆ 'ਚ ਇੱਥੇ ਬਹੁਤ ਹੀ ਸਾਦਗੀਪੂਰਨ ਤਰੀਕੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਸੈਂਟਰਲ ਜੇਲ ਕੈਂਪਸ 'ਚ ਇਸ ਵਾਰ ਰੱਖੜੀ 'ਤੇ ਸਖਤ ਸੁਰੱਖਿਆ ਵਿਵਸਥਾ ਹੈ ਤਾਂ ਕਿ ਇਸ ਬਹਾਨੇ ਕੋਈ ਗਲਤ ਵਸਤੂ ਜੇਲ 'ਚ ਨਾ ਪੁੱਜ ਜਾਵੇ। ਇਸ ਵਾਰ 80 ਜਵਾਨਾਂ ਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਰ.ਏ.ਸੀ. ਦੇ 30 ਜਵਾਨ ਅਤੇ ਕਮਿਸ਼ਨਰੇਟ ਦੀ 15 ਮਹਿਲਾ ਕਾਂਸਟੇਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਰੱਖੜੀ ਦੇ ਤਿਉਹਾਰ 'ਤੇ ਇਸ ਵਾਰ ਜੇਲ ਪ੍ਰਸ਼ਾਸਨ ਵੱਲੋਂ ਬੰਦੀਆਂ ਨੂੰ ਰੱਖੜੀ ਬੰਨ੍ਹਣ ਆਉਣ ਵਾਲੀਆਂ ਭੈਣਾਂ ਲਈ ਕਈ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਰੱਖਿਆ ਸੂਤਰ ਬੰਨ੍ਹਣ ਲਈ ਭੈਣਾਂ ਨੂੰ ਥਾਲੀ ਦਿੱਤੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਨੂੰ ਧੁੱਪ 'ਚ ਨਹੀਂ ਬੈਠਣਾ ਪਏ, ਇਸ ਲਈ 14 ਟੈਂਟ ਵੀ ਲਾਏ ਗਏ ਹਨ। ਕੁਰਸੀਆਂ ਵੀ ਲਾਈਆਂ ਗਈਆਂ ਹਨ। ਉੱਥੇ ਹੀ ਸਵੱਛ ਪੀਣ ਦੇ ਪਾਣੀ ਲਈ ਕੈਨ ਅਤੇ ਪਾਣੀ ਦੇ ਟੈਂਖਰ ਵੀ ਮੰਗਵਾਏ ਗਏ ਹਨ।