ਰੱਖੜੀ 'ਤੇ ਭੈਣ ਨੂੰ ਗਿਫਟ 'ਚ ਮਿਲੀ ਮੌਤ, ਭਰਾ ਨੇ ਭਾਂਜੇ ਨਾਲ ਮਿਲ ਕੇ ਰਚੀ ਸਾਜਿਸ਼
Wednesday, Aug 09, 2017 - 10:53 AM (IST)
ਸੋਨੀਪਤ— ਜਿੱਥੇ ਰੱਖੜੀ ਦੇ ਤਿਉਹਾਰ ਦੇ ਦਿਨ ਭਰਾ ਭੈਣ ਦੀ ਰੱਖਿਆ ਕਰਨ ਦੀ ਸਹੁੰ ਚੁੱਕਦਾ ਹੈ, ਉਥੇ ਹੀ ਸੋਨੀਪਤ 'ਚ ਭਰਾ ਨੇ ਭਾਂਜੇ ਨਾਲ ਮਿਲ ਕੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਸੋਨੀਪਤ ਦੇ ਪਿੰਡ ਖੁਬੜੂ 'ਚ ਮੋਨਿਕਾ ਨਾਮਕ ਲੜਕੀ ਨੂੰ ਉਸ ਦੇ ਸਕੇ ਭਰਾ ਅਤੇ ਭਾਂਜੇ ਨੇ ਬੀਤੀ ਦੇਰ ਰਾਤ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਮੋਨਿਕਾ ਸਮਰ ਗੋਪਾਲਪੁਰ ਦੀ ਰਹਿਣ ਵਾਲੀ ਸੀ ਅਤੇ ਖੁਬੜੂ ਪਿੰਡ ਸਥਿਤ ਆਪਣੇ ਭੈਣ ਦੇ ਘਰ ਆਈ ਸੀ।

ਇਸ ਦੌਰਾਨ ਮੋਨਿਕਾ ਦੀ ਦੂਜੀ ਭੈਣ ਦਾ ਲੜਕਾ ਪਿੰਡ ਖੁਬੜੂ ਹਾਲ ਕਰੇਵੜੀ ਵਾਸੀ 16 ਸਾਲਾਂ ਰੋਹਿਤ ਵੀ ਉਥੇ ਪੁੱਜ ਗਿਆ। ਸੋਮਵਾਰ ਦੇਰ ਰਾਤੀ ਮੌਸੀ ਮੋਨਿਕਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਖਾਨਪੁਰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।

ਐਸ.ਐਚ.ਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਨੇ ਪਹਿਲੇ ਆਪਦੇ ਹੀ ਪਿੰਡ ਦੇ ਇਕ ਲੜਕੇ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਰੱਖਿਆ ਹੈ। ਉਨ੍ਹਾਂ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
