ਰਾਕੇਸ਼ ਟਿਕੈਤ ਮਹਾਰਾਸ਼ਟਰ ''ਚ 20 ਫਰਵਰੀ ਨੂੰ ''ਕਿਸਾਨ ਮਹਾਪੰਚਾਇਤ'' ਨੂੰ ਕਰਨਗੇ ਸੰਬੋਧਨ

Friday, Feb 12, 2021 - 10:27 AM (IST)

ਨਾਗਪੁਰ (ਮਹਾਰਾਸ਼ਟਰ)- ਕਿਸਾਨ ਆਗੂ ਰਾਕੇਸ਼ ਟਿਕੈਤ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ 20 ਫਰਵਰੀ ਨੂੰ 'ਕਿਸਾਨ ਮਹਾਪੰਚਾਇਤ' ਨੂੰ ਸੰਬੋਧਨ ਕਰਨਗੇ। ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ 40 ਕਿਸਾਨ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਇਹ ਜਾਣਕਾਰੀ ਦਿੱਤੀ। ਐੱਸ.ਕੇ.ਐੱਮ. ਦੇ ਮਹਾਰਾਸ਼ਟਰ ਦੇ ਕਨਵੀਨਰ ਸੰਦੇਸ਼ ਗਿੱਡੇ ਨੇ ਵੀਰਵਾਰ ਨੂੰ ਦੱਸਿਆ ਕਿ ਟਿਕੈਤ, ਯੁਦਵੀਰ ਸਿੰਘ ਅਤੇ ਐੱਸ.ਕੇ.ਐੱਮ. ਦੇ ਕਈ ਹੋਰ ਆਗੂ 20 ਫਰਵਰੀ ਨੂੰ ਯਵਤਮਾਲ ਸ਼ਹਿਰ ਦੇ ਆਜ਼ਾਦ ਮੈਦਾਨ 'ਚ ਆਯੋਜਿਤ ਹੋਣ ਵਾਲੀ 'ਕਿਸਾਨ ਮਹਾਪੰਚਾਇਤ' ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : PM ਮੋਦੀ ਦੇ ਬਿਆਨ ਨੇ ਕੀਤਾ ਸਾਬਤ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਮੰਗ ਨਹੀਂ : ਸੰਯੁਕਤ ਕਿਸਾਨ ਮੋਰਚਾ

ਉਨ੍ਹਾਂ ਕਿਹਾ,''ਟਿਕੈਤ ਮਹਾਰਾਸ਼ਟਰ 'ਚ ਕਿਸਾਨ ਮਹਾਪੰਚਾਇਤ ਦੀ ਸ਼ੁਰੂਆਤ ਯਵਤਮਾਲ ਤੋਂ ਕਰਨਾ ਚਾਹੁੰਦੇ ਹਨ, ਜਿੱਥੇ ਕਈ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।'' 'ਕਿਸਾਨ ਮਹਾਪੰਚਾਇਤ' 'ਚ ਵਿਦਰਭ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਤੋਂ ਵੀ ਕਿਸਾਨਾਂ ਦੇ ਆਉਣ ਦੀ ਸੰਭਾਵਨਾ ਹੈ। ਮਹਾਪੰਚਾਇਤ ਦੇ ਆਯੋਜਨ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਮੰਗੀ ਗਈ ਹੈ। ਯਵਤਮਾਲ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਯੋਜਕਾਂ ਨੇ ਪ੍ਰੋਗਰਾਮ ਲਈ ਮਨਜ਼ੂਰੀ ਮੰਗੀ ਹੈ।

ਨੋਟ : ਰਾਕੇਸ਼ ਟਿਕੈਤ ਨੇ 'ਕਿਸਾਨ ਮਹਾਪੰਚਾਇਤ' ਨੂੰ ਸੰਬੋਧਨ ਕਰਨ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News