ਕਿਸਾਨ ਅੰਦੋਲਨ ਨੂੰ ਕੌਮਾਂਤਰੀ ਹਸਤੀਆਂ ਦੇ ਸਮਰਥਨ ਮਿਲਣ ’ਤੇ ਜਾਣੋ ਕੀ ਬੋਲੇ ਰਾਕੇਸ਼ ਟਿਕੈਤ

Thursday, Feb 04, 2021 - 07:04 PM (IST)

ਕਿਸਾਨ ਅੰਦੋਲਨ ਨੂੰ ਕੌਮਾਂਤਰੀ ਹਸਤੀਆਂ ਦੇ ਸਮਰਥਨ ਮਿਲਣ ’ਤੇ ਜਾਣੋ ਕੀ ਬੋਲੇ ਰਾਕੇਸ਼ ਟਿਕੈਤ

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਹੱਕਾਂ ਲਈ ਬਾਰਡਰਾਂ ’ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ ਤੱਕ ਜਾ ਪੁੱਜੀ ਹੈ। ਕਈ ਕੌਮਾਂਤਰੀ ਹਸਤੀਆਂ ਕਿਸਾਨ ਅੰਦੋਨਲ ਦਾ ਮੁੱਦਾ ਉੱਠਾ ਚੁੱਕੀਆਂ ਹਨ। ਸਾਰਿਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਇਕ ਪਾਸੇ ਜਿੱਥੇ ਕੌਮਾਂਤਰੀ ਹਸਤੀਆਂ ਵਲੋਂ ਕਿਸਾਨ ਅੰਦੋਲਨ ’ਤੇ ਬਿਆਨ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ, ਉੱਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਇਨ੍ਹਾਂ ਹਸਤੀਆਂ ਨੂੰ ਉਹ ਨਹੀਂ ਜਾਣਦੇ, ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਲੋਕ ਕੌਣ ਹਨ। ਜੇਕਰ ਉਹ ਸਮਰਥਨ ਕਰ ਰਹੇ ਹਨ, ਤਾਂ ਠੀਕ ਹੈ। 

ਇਹ ਵੀ ਪੜ੍ਹੋ: ਵਿਵਾਦ ਤੋਂ ਬਾਅਦ ਦਿੱਲੀ ਪੁਲਸ ਨੇ ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਲਈ ਲਾਈਆਂ ਮੇਖਾਂ ਹਟਾਈਆਂ

ਦਰਅਸਲ ਰਾਕੇਸ਼ ਟਿਕੈਤ ਤੋਂ ਜਦੋਂ ਕਿਸਾਨ ਅੰਦੋਲਨ ਨੂੰ ਲੈ ਕੇ ਪੌਪ ਸਟਾਰ ਰਿਹਾਨਾ, ਗ੍ਰੇਟਾ ਥਨਬਰਗ ਵਰਗੀਆਂ ਹਸਤੀਆਂ ਦੇ ਸਮਰਥਨ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਿਦੇਸ਼ੀ ਕਲਾਕਾਰ? ਮੈਨੂੰ ਕੀ ਪਤਾ, ਸਮਰਥਨ ਕੀਤਾ ਹੋਵੇਗਾ। ਕੋਈ ਵਿਦੇਸ਼ੀ ਜੇਕਰ ਸਮਰਥਨ ਕਰ ਰਿਹਾ ਹੈ ਤਾਂ ਇਸ ’ਚ ਗਲਤ ਕੀ ਹੈ? ਸਮਰਥਨ ਹੀ ਤਾਂ ਕਰ ਰਿਹਾ ਹੈ, ਕੁਝ ਲੈ-ਦੇ ਕੇ ਥੋੜ੍ਹਾ ਹੀ ਕਰ ਰਿਹਾ ਹੈ। ਹਾਲਾਂਕਿ ਮੈਂ ਖ਼ੁਦ ਕਿਸੇ ਨੂੰ ਨਹੀਂ ਜਾਣਦਾ ਹੈ। 

ਇਹ ਵੀ ਪੜ੍ਹੋ: ਦਿੱਲੀ ਪੁਲਸ ਦੀ ਗ੍ਰੇਟਾ ਥਨਬਰਗ 'ਤੇ ਕਾਰਵਾਈ, ਦਰਜ ਕੀਤੀ FIR

ਟਿਕੈਤ ਨੇ ਅੱਗੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ 6 ਫਰਵਰੀ ਨੂੰ 3 ਘੰਟੇ ‘ਚੱਕਾ ਜਾਮ’ ਦਾ ਐਲਾਨ ਕੀਤਾ ਹੈ। ਦਿੱਲੀ ਵਿਚ ਚੱਕਾ ਜਾਮ ਨਹੀਂ ਹੋਵੇਗਾ, ਦਿੱਲੀ ਦੇ ਬਾਹਰ ਪੂਰੇ ਦੇਸ਼ ਵਿਚ ਜਾਮ ਹੋਵੇਗਾ। ਦਿੱਲੀ ਵਿਚ ਤਾਂ ਰਾਜਾ ਨੇ ਕਿਲੇ੍ਹਬੰਦੀ ਕਰ ਦਿੱਤੀ ਹੈ। ਸਾਨੂੰ ਲੋੜ ਨਹੀਂ ਹੈ ਕਿੱਲ੍ਹੇਬੰਦੀ। ਅਸੀਂ ਬੈਕਫੁਟ ’ਤੇ ਨਹੀਂ ਹਾਂ, ਅਸੀਂ ਜਿੱਥੇ ਹਾਂ, ਉੱਥੇ ਹੀ ਹਾਂ। ਗਾਜ਼ੀਪੁਰ ਬਾਰਡਰ ’ਤੇ ਮੇਖਾਂ ਹਟਾਏ ਜਾਣ ’ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਕ-ਇਕ ਮੇਖ ਹਟਾ ਕੇ ਲੈ ਕੇ ਜਾਵਾਂਗੇ। ਅੱਗੇ ਸਰਕਾਰ ਨਾਲ ਗੱਲਬਾਤ ’ਤੇ ਕਮੇਟੀ ਫ਼ੈਸਲਾ ਲਵੇਗੀ। ਉਨ੍ਹਾਂ ਨੇ ਕਿਹਾ ਕਿ 15 ਸੰਸਦ ਮੈਂਬਰਾਂ ਦੇ ਵਫ਼ਦ ਨੂੰ ਦਿੱਲੀ ਪੁਲਸ ਨੇ ਗਾਜ਼ੀਪੁਰ ਨਹੀਂ ਆਉਣ ਦਿੱਤਾ ਗਿਆ, ਉਨ੍ਹਾਂ ਨੇ ਬੈਰੀਕੇਡਿੰਗ ਕਰ ਦਿੱਤੀ ਸੀ। ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਿਸਾਨਾਂ ਨਾਲ ਮਿਲਣ ਨਹੀਂ ਦਿੱਤਾ।

ਇਹ ਵੀ ਪੜ੍ਹੋ: ਰਾਜ ਸਭਾ ’ਚ ਬੋਲੇ ਸੰਜੈ ਸਿੰਘ- ਅੰਦੋਲਨ ’ਚ ਬੈਠੇ ਕਿਸਾਨ ਨੂੰ ਕਿਹਾ ਜਾ ਰਿਹੈ ‘ਅੱਤਵਾਦੀ, ਗੱਦਾਰ’

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਰਾਏ


author

Tanu

Content Editor

Related News