ਦਿੱਲੀ ਪੁਲਸ ਨੇ ਰਾਕੇਸ਼ ਟਿਕੈਤ ਨੂੰ ਹਿਰਾਸਤ 'ਚ ਲਿਆ, ਕਿਸਾਨ ਆਗੂ ਬੋਲੇ- ਇਹ ਗ੍ਰਿਫ਼ਤਾਰੀ ਨਵੀਂ ਕ੍ਰਾਂਤੀ ਲਿਆਏਗੀ

Sunday, Aug 21, 2022 - 03:17 PM (IST)

ਦਿੱਲੀ ਪੁਲਸ ਨੇ ਰਾਕੇਸ਼ ਟਿਕੈਤ ਨੂੰ ਹਿਰਾਸਤ 'ਚ ਲਿਆ, ਕਿਸਾਨ ਆਗੂ ਬੋਲੇ- ਇਹ ਗ੍ਰਿਫ਼ਤਾਰੀ ਨਵੀਂ ਕ੍ਰਾਂਤੀ ਲਿਆਏਗੀ

ਨਵੀਂ ਦਿੱਲੀ (ਭਾਸ਼ਾ)- ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਐਤਵਾਰ ਨੂੰ ਦਿੱਲੀ ਪੁਲਸ ਨੇ ਦੇਸ਼ 'ਚ ਬੇਰੁਜ਼ਗਾਰੀ ਖ਼ਿਲਾਫ਼ ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੁੰਦੇ ਸਮੇਂ ਹਿਰਾਸਤ 'ਚ ਲੈ ਲਿਆ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਟਿਕੈਤ ਨੂੰ ਗਾਜ਼ੀਪੁਰ 'ਚ ਉਦੋਂ ਰੋਕਿਆ ਗਿਆ, ਜਦੋਂ ਉਹ ਜੰਤਰ-ਮੰਤਰ ਜਾ ਰਹੇ ਸਨ। ਉਨ੍ਹਾਂ ਕਿਹਾ,''ਇਸ ਤੋਂ ਬਾਅਦ, ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਮਧੁ ਵਿਹਾਰ ਪੁਲਸ ਥਾਣੇ ਲਿਜਾਇਆ ਗਿਆ, ਜਿੱਥੇ ਪੁਲਸ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਜਾਣ ਦੀ ਅਪੀਲ ਕੀਤੀ।'' ਭਾਰਤੀ ਕਿਸਾਨ ਸੰਘ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੇ ਇਕ ਪ੍ਰਮੁੱਖ ਚਿਹਰੇ ਟਿਕੈਤ ਨੇ ਦੋਸ਼ ਲਗਾਇਆ ਕਿ ਦਿੱਲੀ ਪੁਲਸ ਕੇਂਦਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ।

PunjabKesari

ਟਿਕੈਤ ਨੇ ਟਵੀਟ ਕਰ ਕੇ ਕਿਹਾ,''ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਦਿੱਲੀ ਪੁਲਸ ਕਿਸਾਨਾਂ ਦੀ ਆਵਾਜ਼ ਦਬਾ ਨਹੀਂ ਸਕੀ। ਇਹ ਗ੍ਰਿਫ਼ਤਾਰੀ ਇਕ ਨਵੀਂ ਕ੍ਰਾਂਤੀ ਲਿਆਏਗੀ। ਇਹ ਸੰਘਰਸ਼ ਅੰਤਿਮ ਸਾਹ ਤੱਕ ਜਾਰੀ ਰਹੇਗਾ। ਨਾ ਰੁਕਾਂਗਾ, ਨਾ ਥਕਾਂਗਾ, ਨਾ ਝੁਕਾਂਗੇ।'' ਦਿੱਲੀ ਦ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਗੋਪਾਲ ਰਾਏ ਨੇ ਟਿਕੈਤ ਦੀ ਹਿਰਾਸਤ ਦੀ ਨਿੰਦਾ ਕੀਤੀ। ਰਾਏ ਨੇ ਕਿਹਾ,''ਕਿਸਾਨ ਆਗੂ ਰਾਕੇਸ਼ ਟਿਕੈਤ ਰੁਜ਼ਗਾਰ ਅੰਦੋਲਨ ਲਈ ਜਾ ਰਹੇ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਸਰਹੱਦ 'ਤੇ ਹੀ ਰੋਕ ਦਿੱਤਾ। ਇਹ ਬਹੁਤ ਹੀ ਨਿੰਦਾਯੋਗ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News