ਖੇਤੀ ਕਾਨੂੰਨਾਂ ਵਿਰੁੱਧ ਛਿੜੀ ਜੰਗ ''ਚ ਹਾਰ ਨਹੀਂ ਮੰਨਣਗੇ ਰਾਕੇਸ਼ ਟਿਕੈਤ, ਸਮਰਥਨ ਮੰਗਣ ਜਾਣਗੇ ਗੁਜਰਾਤ

Monday, Feb 22, 2021 - 04:17 PM (IST)

ਖੇਤੀ ਕਾਨੂੰਨਾਂ ਵਿਰੁੱਧ ਛਿੜੀ ਜੰਗ ''ਚ ਹਾਰ ਨਹੀਂ ਮੰਨਣਗੇ ਰਾਕੇਸ਼ ਟਿਕੈਤ, ਸਮਰਥਨ ਮੰਗਣ ਜਾਣਗੇ ਗੁਜਰਾਤ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੰਬਾ ਖਿੱਚਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 89 ਦਿਨ ਹੋ ਚੁਕੇ ਹਨ। ਇਸ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕੇਂਦਰ ਦੇ ਵਿਵਾਦਿਤ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਲਈ ਸਮਰਥਨ ਮੰਗਣ ਵਾਸਤੇ ਜਲਦ ਗੁਜਰਾਤ ਦਾ ਦੌਰਾ ਕਰਨਗੇ। ਰਾਕੇਸ਼ ਟਿਕੈਤ ਨੇ ਇਹ ਜਾਣਕਾਰੀ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਗਾਜ਼ੀਪੁਰ 'ਚ ਗੁਜਰਾਤ ਅਤੇ ਮਹਾਰਾਸ਼ਟਰ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਕੀਤੀ। ਟਿਕੈਤ ਗਾਜ਼ੀਪੁਰ ਬਾਰਡਰ 'ਤੇ ਨਵੰਬਰ ਤੋਂ ਡੇਰਾ ਲਾਏ ਹੋਏ ਹਨ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਨੇ ਦਾਅਵਾ ਕੀਤਾ ਕਿ ਕਿਸਾਨ ਆਪਣੀ ਖੇਤੀ ਉਪਜ ਦਾ ਕੋਈ ਹਿੱਸਾ ਨਹੀਂ ਲੈ ਸਕਣਗੇ, ਕਿਉਂ ਨਵੇਂ ਕਾਨੂੰਨ ਸਿਰਫ਼ ਕਾਰਪੋਰੇਟ ਦਾ ਪੱਖ ਲੈਣਗੇ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੇ ਦਿੱਤਾ ‘ਸਵਦੇਸ਼ੀ ਅਪਣਾਓ’ ਦਾ ਨਾਅਰਾ, ਕਿਸਾਨਾਂ ਲਈ ਖ਼ੁਦ ਕੱਢੀ ਗੰਨੇ ਦੀ ਰਓ

ਪਿੰਡ 'ਚ ਦੁੱਧ ਦੀ ਕੀਮਤ ਕਰੀ 20 ਰੁਪਏ ਪ੍ਰਤੀ ਲੀਟਰ
ਉਨ੍ਹਾਂ ਨੇ ਇਕ ਉਦਾਹਰਣ ਦੱਸਦੇ ਹੋਏ ਕਿਹਾ,''ਪਿੰਡ 'ਚ ਦੁੱਧ ਦੀ ਕੀਮਤ ਕਰੀਬ 20-22 ਰੁਪਏ ਪ੍ਰਤੀ ਲੀਟਰ ਹੁੰਦੀ ਹੈ ਪਰ ਜਦੋਂ ਇਹ ਵੱਡੀ ਵਪਾਰਕ ਕੰਪਨੀਆਂ ਰਾਹੀਂ ਸ਼ਹਿਰਾਂ 'ਚ ਪਹੁੰਚਦਾ ਹੈ ਤਾਂ ਇਸ ਦੀ ਕੀਮਤ 50 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੋ ਜਾਂਦੀ ਹੈ।'' ਬੀ.ਕੇ.ਯੂ. ਵਲੋਂ ਜਾਰੀ ਇਕ ਬਿਆਨ ਅਨੁਸਾਰ ਟਿਕੈਤ ਨੇ ਕਿਹਾ,''ਵੱਡੇ ਵਪਾਰਕ ਘਰਾਨੇ ਫੂਡ ਦਾ ਭੰਡਾਰਨ ਕਰਨ ਲਈ ਵੱਡੇ-ਵੱਡੇ ਗੋਦਾਮ ਬਣਾ ਰਹੇ ਹਨ ਅਤੇ ਬਜ਼ਾਰ 'ਚ ਫੂਡ ਦੀ ਕਮੀ ਹੋਣ 'ਤੇ ਉਹ ਇਸ ਨੂੰ ਆਪਣੀ ਪਸੰਦ ਦੀ ਕੀਮਤ 'ਤੇ ਵੇਚਣਗੇ।''

ਇਹ ਵੀ ਪੜ੍ਹੋ : ਸਰਕਾਰ ਦੇ ਪਸੀਨੇ ਛੁਡਵਾਉਣ ਲਈ ਤਿਆਰ ਕਿਸਾਨ, ਗਰਮੀਆਂ ਲਈ ਇੰਝ ਹੋ ਰਹੀਆਂ ਨੇ ਤਿਆਰੀਆਂ

ਗੁਜਰਾਤ ਦੇ ਗਾਂਧੀਧਾਮ ਤੋਂ ਆਏ ਸਮੂਹ ਨੇ ਟਿਕੈਤ ਨੂੰ 'ਚਰਖਾ' ਭੇਟ ਕੀਤਾ
ਟਿਕੈਤ ਨੇ ਕਿਹਾ,''ਅਸੀਂ ਅਜਿਹੀ ਸਥਿਤੀ ਨਹੀਂ ਹੋਣ ਦੇਵਾਂਗੇ। ਅਸੀਂ ਸਿਰਫ਼ ਇਸ ਨੂੰ ਲੈ ਕੇ ਚਿੰਤਤ ਹਾਂ ਅਤੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਕਿ ਇਸ ਦੇਸ਼ ਦੀ ਫਸਲ ਨੂੰ ਕਾਰਪੋਰੇਟ ਕੰਟਰੋਲ ਕਰੇ।'' ਗੁਜਰਾਤ ਦੇ ਗਾਂਧੀਧਾਮ ਤੋਂ ਆਏ ਸਮੂਹ ਨੇ ਟਿਕੈਤ ਨੂੰ 'ਚਰਖਾ' ਭੇਟ ਕੀਤਾ। ਉਨ੍ਹਾਂ ਕਿਹਾ,''ਗਾਂਧੀ ਜੀ ਨੇ ਬ੍ਰਿਟਿਸ਼ ਨੂੰ ਭਾਰਤ ਤੋਂ ਦੌੜਾਉਣ ਲਈ ਚਰਖੇ ਦੀ ਵਰਤੋਂ ਕੀਤੀ। ਹੁਣ ਅਸੀਂ ਇਸ ਚਰਖੇ ਦੀ ਵਰਤੋਂ ਕਰ ਕੇ ਕਾਰਪੋਰੇਟ ਨੂੰ ਦੌੜਾਵਾਂਗੇ। ਅਸੀਂ ਜਲਦ ਗੁਜਾਰਤ ਜਾਵਾਂਗੇ ਅਤੇ ਨਵੇਂ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਦੇ ਪ੍ਰਦਰਸ਼ਨ ਵਾਸਤੇ ਸਮਰਥਨ ਜੁਟਾਵਾਂਗੇ।''

ਇਹ ਵੀ ਪੜ੍ਹੋ : ਕਿਸਾਨ ਨੇ ਕਣਕ ਦੀ ਫ਼ਸਲ ’ਤੇ ਚਲਾਇਆ ਟਰੈਕਟਰ, ਰਾਕੇਸ਼ ਟਿਕੈਤ ਬੋਲੇ- ‘ਇੰਝ ਫ਼ਸਲਾਂ ਬਰਬਾਦ ਨਾ ਕਰੋ’


author

DIsha

Content Editor

Related News