ਰਾਜ ਸਭਾ 'ਚ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਖੇਤੀ ਕਾਨੂੰਨਾਂ ’ਤੇ ਸਿਆਸੀ ਪਾਰਟੀਆਂ ਨੇ ਮਾਰਿਆ ਯੂ-ਟਰਨ’

Monday, Feb 08, 2021 - 01:36 PM (IST)

ਰਾਜ ਸਭਾ 'ਚ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਖੇਤੀ ਕਾਨੂੰਨਾਂ ’ਤੇ ਸਿਆਸੀ ਪਾਰਟੀਆਂ ਨੇ ਮਾਰਿਆ ਯੂ-ਟਰਨ’

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਰਾਜ ਸਭਾ 'ਚ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਦੇ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਵਿਚ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਨ ਨੂੰ ਵਿਸ਼ਵ ਵਿਚ ਇਕ ਨਵੀਂ ਉਮੀਦ ਜਗਾਉਣ ਵਾਲਾ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਲੈ ਕੇ ਬਹੁਤ ਸਾਰੀਆਂ ਕਮੀਆਂ ਪਾਈਆਂ ਜੀ ਰਹੀਆਂ ਹਨ, ਜਿਸ ਕਰਕੇ ਸਾਰੀਆਂ ਸਰਕਾਰਾਂ ਵਲੋਂ ਕਿਸਾਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਖੇਤੀ ਸਬੰਧੀ ਬਦਲਾਅ ਲਿਆਉਣੇ ਜ਼ਰੂਰੀ ਹਨ। ਕਈ ਤਰ੍ਹਾਂ ਦੇ ਸੁਧਾਰ ਕਰਨੇ ਚਾਹੀਦੇ ਹਨ, ਜੋ ਕੁਦਰਤੀ ਤੌਰ ’ਤੇ ਸਹੀ ਹਨ। ਰੁਕਾਵਟਾਂ ਪਾਉਣ ਨਾਲ ਕਦੇ ਵੀ ਵਾਧਾ ਨਹੀਂ ਹੁੰਦਾ। ਮੋਦੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਹੈਰਾਨ ਹਨ ਕਿ ਅਚਾਨਕ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਖੇਤੀ ਕਾਨੂੰਨਾਂ ’ਤੇ ਯੂ-ਟਰਨ ਮਾਰ ਦਿੱਤਾ, ਆਖ਼ਰ ਕਿਉਂ?

ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਮੋਦੀ ਨੇ ਇਸ ਮੌਕੇ ਮਨਮੋਹਨ ਸਿੰਘ ਦੇ ਸ਼ਬਦਾਂ ‘ਕਿਸਾਨ ਨੂੰ ਉਪਜ ਵੇਚਣ ਦੀ ਆਜ਼ਾਦੀ ਦਿਵਾਉਣ, ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਬਣਾਉਣ ਦਾ ਬਿਆਨ ਦਿੱਤਾ ਸੀ, ਦੇ ਬਾਰੇ ਦੱਸਿਆ। ਮੋਦੀ ਨੇ ਕਿਹਾ ਕਿ ਕਿਸਾਨ ਇਸ ਮੌਕੇ ਖੇਤੀ ਕਾਨੂੰਨਾਂ ਬਾਰੇ ਗੱਲ ਘੱਟ ਕਰ ਰਹੇ ਹਨ, ਜਦਕਿ ਖੇਤੀ ਕਾਨੂੰਨ ਲਾਗੂ ਕਿਵੇਂ ਕੀਤੇ ਗਏ ਹਨ, ਦੇ ਬਾਰੇ ਵਿਚਾਰ ਚਰਚਾ ਜ਼ਿਆਦਾ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਦੁੱਧ ਉਤਪਾਦ ਅਤੇ ਪਸ਼ੂ ਪਾਲਣ ਕਿਸੇ ਉਤਪਾਦਨ ’ਚ ਨਹੀਂ ਬਨੇ। ਫਲ ਅਤੇ ਸਬਜ਼ੀਆਂ ਦੀ ਬਾਜ਼ਾਰਾਂ ’ਚ ਵਿਕਰੀ ਘੱਟ ਗਈ। ਖੇਤੀਬਾੜੀ ਦੀ ਕੁਲ ਲਾਗਤ ’ਚ ਦੁਧ ਦਾ ਉਤਪਾਦਨ 28 ਫੀਸਦੀ ਹੈ। ਦੁੱਧ ਦਾ ਕਾਰੋਬਾਰ 8 ਲੱਖ ਕਰੋੜ ਦਾ ਕਾਰੋਬਾਰ ਹੈ।

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਮੋਦੀ ਨੇ ਕਿਹਾ ਕਿ ਜਿਨੇ ਰੁਪਏ ਦਾ ਦੁੱਧ ਹੁੰਦਾ ਹੈ, ਉਸ ਦਾ ਮੁੱਲ ਦਾਲ ਅਤੇ ਅਨਾਜ ਨੂੰ ਮਿਲਾ ਕੇ ਜ਼ਿਆਦਾ ਹੁੰਦਾ ਹੈ। ਜਿਵੇਂ ਪਸ਼ੂ ਪਾਲਕਾਂ ਨੂੰ ਆਜ਼ਾਦੀ ਮਿਲੀ ਹੋਈ ਹੈ, ਉਸੇ ਤਰ੍ਹਾਂ ਕਿਸਾਨਾਂ ਨੂੰ ਕਿਉਂ ਨਾ ਮਿਲੇ। ਮੋਦੀ ਨੇ ਕਿਹਾ ਕਿ ਹਰੀ ਕ੍ਰਾਂਤੀ ਦੀ ਗੱਲ ਯਾਦ ਕਰੋ, ਕਿਉਂਕਿ ਉਸ ਸਮੇਂ ਵੀ ਖੇਤੀਬਾੜੀ ਲਈ ਸਖ਼ਤ ਫ਼ੈਸਲੇ ਲਏ ਗਏ ਸਨ। ਉਸ ਸਮੇਂ ਕੋਈ ਖੇਤੀਬਾੜੀ ਮੰਤਰੀ ਬਣਨ ਨੂੰ ਤਿਆਰ ਨਹੀਂ ਸੀ ਅਤੇ ਹਰੀ ਕ੍ਰਾਂਤੀ ਦਾ ਪੂਰਾ ਵਿਰੋਧ ਹੋਇਆ ਸੀ। ਹਰੀ ਕ੍ਰਾਂਤੀ ਦੇ ਸਮੇਂ ਕਾਂਗਰਸ ਆਗੂਆਂ ਨੂੰ ਅਮਰੀਕਾ ਦੇ ਏੰਜਟ ਕਿਹਾ ਜਾਂਦਾ ਸੀ ਅਤੇ ਅੱਜ ਮੈਨੂੰ ਕਿਹਾ ਜਾ ਰਿਹਾ ਹੈ। ਇਸ ਦੇ ਬਾਵਜੂਦ ਲਾਲ ਬਹਾਦੁਰ ਸ਼ਾਸਤਰੀ ਨੇ ਹਰੀ ਕ੍ਰਾਂਤੀ ਦਾ ਲਿਆਉਣ ਦਾ ਫ਼ੈਸਲਾ ਲਿਆ ਅਤੇ ਅੰਨ ਭੰਡਾਰ ਭਰੇ। ਮੋਦੀ ਨੇ ਕਿਹਾ ਕਿ ਖੇਤੀਬਾੜੀ ਦੀਆਂ ਕਈ ਸਮੱਸਿਆਵਾਂ ਹਨ, ਜਿਨ੍ਹਾ ਦਾ ਹਲ ਕਰਨਾ ਅਜੇ ਬਾਕੀ ਹੈ।

ਨੋਟ - ਰਾਜ ਸਭਾ 'ਚ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਖੇਤੀ ਕਾਨੂੰਨਾਂ ’ਤੇ ਸਿਆਸੀ ਪਾਰਟੀਆਂ ਨੇ ਮਾਰਿਆ ਯੂ-ਟਰਨ’, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ


author

rajwinder kaur

Content Editor

Related News